ਦੇਰ ਰਾਤ ਪਏ ਮੀਂਹ ਤੇ ਝੱਖੜ ਨਾਲ ਦੁਕਾਨਾਂ ਦਾ ਹੋਇਆ ਨੁਕਸਾਨ - ਜ਼ੀਰਕਪੁਰ
🎬 Watch Now: Feature Video
ਚੰਡੀਗੜ੍ਹ: ਬੀਤੀ ਦੇਰ ਰਾਤ ਪਏ ਮੀਂਹ ਅਤੇ ਝੱਖੜ ਨਾਲ ਜਿੱਥੇ ਇੱਕ ਪਾਸੇ ਕਿਸਾਨਾਂ ਦੀ ਖੜ੍ਹੀ ਫਸਲ ਨੂੰ ਨੁਕਸਾਨ ਹੋਇਆ ਹੈ, ਉਥੇ ਹੀ ਜ਼ੀਰਕਪੁਰ ਵਿਖੇ ਵੀ ਕਈ ਦੁਕਾਨਾਂ ਅਤੇ ਸ਼ੋਅਰੂਮ ਨੂੰ ਨੁਕਸਾਨ ਹੋਇਆ। ਜ਼ੀਰਕਪੁਰ ਸਥਿਤ ਵੀਆਈਪੀ ਰੋਡ ਵਿਖੇ ਚੱਲੀ ਹਨ੍ਹੇਰੀ ਕਾਰਨ ਕਈ ਦੁਕਾਨਾਂ ਦੇ ਬੋਰਡ ਉੱਡ ਗਏ ਅਤੇ ਕਈ ਥਾਵਾਂ 'ਤੇ ਦਰਵਾਜ਼ੇ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟੇ ਗਏ। ਲੋਕਾਂ ਨੂੰ ਇਸ ਦਾ ਪਤਾ ਉਦੋਂ ਲੱਗਾ, ਜਦੋਂ ਸਵੇਰੇ ਉਹ ਹਰ ਰੋਜ਼ ਦੀ ਤਰ੍ਹਾਂ ਦੁਕਾਨ ਖੋਲ੍ਹਣ ਪੁੱਜੇ।