'ਆਪ' ਦੇ ਹਾਰੇ ਉਮੀਦਵਾਰ ਵਲੋਂ ਸੜਕ ਦਾ ਉਦਘਾਟਨ ਕਰਨ 'ਤੇ ਭੜਕੇ ਕਾਂਗਰਸੀ - ਨਵੀਂ ਬਣੀ ਸੜਕ ਦਾ ਉਦਘਾਟਨ
🎬 Watch Now: Feature Video
ਹੁਸ਼ਿਆਰਪੁਰ: ਇਕ ਪਾਸੇ ਆਮ ਆਦਮੀ ਪਾਰਟੀ ਵੀਆਈਪੀ ਕਲਚਰ ਖ਼ਤਮ ਕਰਨ ਦੀਆਂ ਦੁਹਾਈਆਂ ਦਿੰਦੀ ਨਹੀਂ ਥੱਕਦੀ ਉਥੇ ਹੀ ਪਾਰਟੀ ਦੇ ਆਪਣੇ ਹੀ ਹਾਰੇ ਹੋਏ ਆਗੂ ਪਾਰਟੀ ਦੇ ਇਨ੍ਹਾਂ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਮੋਨਾ ਕਲਾਂ ਤੋਂ ਸਾਹਮਣੇ ਆਇਆ ਹੈ ਜਿਥੇ ਪਿੰਡ 'ਚ ਨਵੀਂ ਬਣੀ ਸੜਕ ਦਾ ਉਦਘਾਟਨ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵਲੋਂ ਕੀਤਾ ਜਾਣਾ ਸੀ ਪਰ ਵਿਧਾਇਕ ਦੇ ਆਉਣ ਤੋਂ ਪਹਿਲਾਂ ਹੀ ਚੱਬੇਵਾਲ ਤੋਂ ਆਪ ਦਾ ਹਾਰਿਆ ਉਮੀਦਵਾਰ ਆਪਣੇ ਇਕਾ ਦੁੱਕਾ ਸਾਥੀਆਂ ਨਾਲ ਪਹੁੰਚ ਕੇ ਸੜਕ ਦਾ ਉਦਘਾਟਨ ਕਰਕੇ ਤੁਰਦਾ ਬਣਿਆ। ਜਿਸ ਤੋਂ ਬਾਅਦ ਕਾਂਗਰਸੀ ਆਗੂ ਅਤੇ ਵਰਕਰਾਂ ਸਮੇਤ ਪਿੰਡ ਵਾਸੀ ਵੀ ਮੌਕੇ 'ਤੇ ਪਹੁੰਚ ਗਏ ਤੇ ਹਰਮਿੰਦਰ ਸਿੰਘ ਸੰਧੂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨ ਲੱਗੇ। ਇਸ ਸਬੰਧੀ ਆਪ ਆਗੂ ਦਾ ਕਹਿਣਾ ਕਿ ਵਿਰੋਧ ਸਿਰਫ਼ ਕਾਂਗਰਸੀਆਂ ਵਲੋਂ ਕੀਤਾ ਜੲ ਰਿਹਾ ਨਾ ਕਿਸੇ ਵੀ ਪਿੰਡ ਵਾਸੀ ਵਲੋਂ ਕੀਤਾ ਗਿਆ।