1982 'ਚ ਸ਼ਹੀਦ ਹੋਏ ਬਾਬਾ ਜੰਗ ਸਿੰਘ ਦੀ ਫੋਟੋ ਕੇਂਦਰੀ ਅਜਾਇਬ ਘਰ ਵਿੱਚ ਲਗਾਈ - ਬਾਬਾ ਈਸ਼ਵਰ ਸਿੰਘ ਨਾਨਕਸਰ ਸੰਪਰਦਾ ਦੇ ਮੁਖੀ
🎬 Watch Now: Feature Video
ਅੰਮ੍ਰਿਤਸਰ: 1982 'ਚ ਹੋਏ ਕੌਮੀ ਸ਼ਹੀਦ ਬਾਬਾ ਜੰਗ ਸਿੰਘ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਅਜਾਇਬ ਘਰ ਵਿੱਚ ਲਗਾਈ ਗਈ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਤੇ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਈਸ਼ਵਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ 1982 ਵਿੱਚ 34 ਸਿੰਘਾਂ ਦੀਆਂ ਅਸਥੀਆਂ ਲੈ ਕੇ ਪੰਜਾਬ ਵਿੱਚੋਂ ਵਿਸ਼ਾਲ ਰੋਸ ਮਾਰਚ ਦੀ ਪਾਰਲੀਮੈਂਟ ਦਾ ਘਿਰਾਓ ਲਈ ਜਾ ਰਹੇ ਸਨ। ਉਸ ਸਮੇਂ ਸੰਤ ਬਾਬਾ ਜੰਗ ਸਿੰਘ ਜੀ ਵੱਲੋਂ ਸੰਗਤਾਂ ਲਈ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਕੀਤਾ ਗਿਆ ਸੀ। ਉਸ ਤੋਂ ਬਾਅਦ ਜਦੋਂ ਪਾਰਲੀਮੈਂਟ ਦੇ ਬਾਹਰ ਗੋਲੀਬਾਰੀ ਹੋਈ ਤਾਂ ਉਸ ਗੋਲੀਬਾਰੀ 'ਚ ਸੰਤ ਬਾਬਾ ਜੰਗ ਸਿੰਘ ਜੀ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਖੇ ਉਨ੍ਹਾਂ ਦੀ ਤਸਵੀਰ ਲਗਾਈ ਗਈ।