ਬੁੱਢਾ ਨਾਲਾ ਹੁਣ ਤੱਕ ਲੈ ਚੁੱਕਿਆ ਹੈ ਕਈ ਲੋਕਾਂ ਦੀ ਜਾਨ, ਵਿਸ਼ਵ ਕੈਂਸਰ ਦਿਵਸ ਮੌਕੇ ਵਿਸ਼ੇਸ਼ ਪੇਸ਼ਕਸ਼
ਪ੍ਰਦੂਸ਼ਣ ਦਾ ਵੱਡਾ ਸਰੋਤ ਬਣਿਆ ਲੁਧਿਆਣਾ ਦਾ ਬੁੱਢਾ ਨਾਲਾ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਕਈ ਭਿਆਨਕ ਬਿਮਾਰੀਆਂ ਤੋਂ ਲੋਕ ਪੀੜਤ ਹਨ। ਬੁੱਢੇ ਨਾਲੇ ਦੇ ਕੰਢੇ ਚੰਦਰ ਨਗਰ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਦੀ ਵੀ ਕੁਝ ਅਜਿਹੀ ਹੀ ਦਾਸਤਾਨ ਹੈ। ਅਕਤੂਬਰ 2019 'ਚ ਪਿੰਡ ਵਿੱਚ ਗੁਰਮੁਖ ਸਿੰਘ ਨੇ ਕੈਂਸਰ ਦੇ ਨਾਲ ਲੜਦਿਆਂ ਆਪਣੀ ਜਾਨ ਦੇ ਦਿੱਤੀ। ਕਿਸੇ ਵੀ ਤਰ੍ਹਾਂ ਦੀ ਪਰਿਵਾਰ ਨੂੰ ਕੋਈ ਮਦਦ ਹੁਣ ਤੱਕ ਨਹੀਂ ਮਿਲੀ।