ਨੰਗਲ ਅੰਦਰ ਖੁੱਲ੍ਹੇ ਵਿੱਚ ਸੁੱਟੀ ਜਾ ਰਹੀ ਬਾਇਓ ਮੈਡੀਕਲ ਵੇਸਟ,ਐਸਡੀਐੱਮ ਨੇ ਸਖ਼ਤ ਕਾਰਵਾਈ ਦੀ ਕਹੀ ਗੱਲ - ਲੋਕਾਂ ਅਤੇ ਜਾਨਵਰਾਂ ਲਈ ਖਤਰਨਾਕ
🎬 Watch Now: Feature Video
ਨੰਗਲ ਵਿੱਚ ਮੈਡੀਕਲ (Medical Department ) ਵਿਭਾਗ ਨਾਲ ਸਬੰਧਿਤ ਲੋਕਾਂ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ। ਦਰਅਸਲ ਸ਼ਹਿਰ ਵਿੱਚ ਬਾਇਓ ਮੈਡੀਕਲ ਵੇਸਟ (Bio medical waste ) ਨੂੰ ਖੁੱਲ੍ਹੇ ਵਿੱਚ ਸੁੱਟਿਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਖਤਰਨਾਕ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਦਵਾਈਆਂ ਦਾ ਕੰਮ ਲੋਕਾਂ ਨੂੰ ਨਵਾਂ ਜੀਵਨ ਦੇਣਾ ਹੈ ਪਰ ਬਾਇਓ ਮੈਡੀਕਲ ਵੇਸਟ (Bio medical waste ) ਨੂੰ ਖੁੱਲ੍ਹੇ ਵਿੱਚ ਸੁੱਟਣਾ ਲੋਕਾਂ ਅਤੇ ਜਾਨਵਰਾਂ ਲਈ ਖਤਰਨਾਕ (Dangerous for people and animals) ਸਾਬਿਤ ਹੋ ਸਕਦਾ ਹੈ। ਮਾਮਲੇ ਉੱਤੇ ਬੋਲਦਿਆਂ ਸਥਾਨਕ ਐੱਸਡੀਐੱਮ ਕਿਰਨ ਸ਼ਰਮਾ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਜੋ ਵੀ ਬਾਇਓ ਮੈਡੀਕਲ ਵੇਸਟ ਨੂੰ ਸੁੱਟਣ ਵਿੱਚ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।