ਦਾਣਾ ਮੰਡੀ ਵਿੱਚ ਕਿਸਾਨ ਪ੍ਰੇਸ਼ਾਨ, ਕਿਹਾ ਪ੍ਰਬੰਧ ਸਹੀ ਨਾ ਹੋਣ ਕਾਰਨ ਝੱਲਣਾ ਪੈ ਰਿਹਾ ਨੁਕਸਾਨ
🎬 Watch Now: Feature Video
ਪੰਜਾਬ ਵਿੱਚ ਰਸਮੀ ਤੌਰ 'ਤੇ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ਰੂ ਹੋ ਚੁੱਕੀ ਹੈ। ਉਧਰ ਲੁਧਿਆਣਾ ਦੀ ਦਾਣਾ ਮੰਡੀ 'ਚ ਕਿਸਾਨ ਹਾਲੇ ਵੀ ਸਰਕਾਰ ਦੇ ਪ੍ਰਬੰਧਾਂ ਤੋਂ ਨਾਖੁਸ਼ ਨਜ਼ਰ ਆ ਰਹੇ ਹਨ। ਮੰਡੀ ਵਿੱਚ ਆਏ ਕਿਸਾਨਾਂ ਨੇ ਪ੍ਰਬੰਧ ਸਹੀ ਨਾ ਹੋਣ ਅਤੇ ਮੀਂਹ ਕਾਰਨ ਝੋਨੇ ਦੇ ਹੋਏ ਨੁਕਸਾਨ 'ਤੇ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 8 ਦਿਨਾਂ ਤੋਂ ਮੰਡੀ ਵਿੱਚ ਆਏ ਨੇ ਪਰ ਬਾਵਜੂਦ ਫ਼ਸਲ ਖਰੀਦਣ ਦੇ ਹਲੇ ਤੱਕ ਫਸਲ ਨਹੀਂ ਖਰੀਦੀ ਗਈ। ਇਸ ਦੌਰਾਨ ਉਨ੍ਹਾਂ ਮੰਡੀ ਦੇ ਵਿਚ ਇੰਤਜ਼ਾਮਾਂ ਨੂੰ ਲੈ ਕੇ ਵੀ ਸਰਕਾਰ ਦੀ ਪੋਲ ਖੋਲ੍ਹੀ ਹੈ।