ETV Bharat / state

ਮੰਤਰੀ ਦੀ ਨਵੇਂ ਸਰਪੰਚਾਂ ਨੂੰ ਅਪੀਲ, "ਪੈੱਗ ਲਾਉਣੇ ਨੇ  ਤਾਂ ਆਪਣੇ ਘਰ ਜਾ ਕਿ ਲਾਉਣਾ" ਫੇਸਬੁੱਕ 'ਤੇ ਸਿੱਧਾ ਲਾਈਵ ਹੋ ਕੇ ਸੁਣੋ ਕੀ-ਕੀ ਆਖਿਆ?

ਜੇ ਕਿਸੇ ਨੇ ਪੈੱਗ ਲਾਉਣੇ ਹਨ ਤਾਂ ਆਪਣੇ ਘਰ ਜਾ ਕੇ ਜਸ਼ਨ ਮਨਾਓ।

PANCHAYAT MINISTER LALJIT BHULLAR
ਜੇ ਕਿਸੇ ਨੇ ਪੈੱਗ ਲਾਉਣੇ ਹਨ ਤਾਂ ਆਪਣੇ ਘਰ ਜਾ ਕੇ ਜਸ਼ਨ ਮਨਾਓ (Etv Bharat)
author img

By ETV Bharat Punjabi Team

Published : Nov 8, 2024, 9:09 PM IST

Updated : Nov 8, 2024, 9:23 PM IST

"ਜੇਕਰ ਤੁਸੀਂ ਪੈੱਗ ਲਗਾਉਣੇ ਨੇ ਤਾਂ ਆਪਣੇ ਘਰ ਜਾਂ ਫਿਰ ਘਰ ਤੋਂ 4-5 ਕਿਲੋਮੀਟਰ ਦੂਰ ਜਾ ਕੇ ਹੀ ਲਾਉਣਾ, ਰਸਤੇ 'ਚ ਕੀਤੇ ਵੀ ਨਾ ਰੁਕਣਾ" ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕੌਣ ਅਤੇ ਕਿਸ ਨੂੰ ਆਖ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮੰਤਰੀ ਦੇ ਮੰਤਰੀ ਸਾਹਿਬ ਲਾਲਜੀਤ ਸਿੰਘ ਭੁੱਲਰ ਨੇ ਨਵੇਂ ਬਣੇ ਸਰਪੰਚਾਂ ਨੂੰ ਆਖਿਆ ਹੈ। ਨਵੇਂ ਬਣੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਖਤਮ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਫੇਸਬੁਕ ਉਤੇ ਲਾਈਵ ਹੋ ਕੇ ਨਵੇਂ ਚੁਣੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਘਰ ਜਾ ਕੇ ਜਸ਼ਨ ਮਨਾਉਣ।

ਪਰਿਵਾਰ ਤੁਹਾਡਾ ਇੰਤਜ਼ਾਰ ਕਰ ਰਿਹਾ

ਉਨ੍ਹਾਂ ਆਖਿਆ ਕਿ ਤੁਹਾਡਾ ਪਰਿਵਾਰ ਤੁਹਾਡਾ ਇੰਤਜਾਰ ਕਰ ਰਿਹਾ ਹੈ, ਇਸ ਲਈ ਜੇ ਕਿਸੇ ਨੇ ਪੈੱਗ ਲਾਉਣੇ ਹਨ ਤਾਂ ਆਪਣੇ ਘਰ ਜਾ ਕੇ ਜਸ਼ਨ ਮਨਾਓ। ਉਨ੍ਹਾਂ ਨੇ ਆਖਿਆ ਕਿ ਹਾਲਾਂਕਿ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ, ਪਰ ਜੇਕਰ ਜਸ਼ਨ ਮਨਾਉਣੇ ਹਨ ਤਾਂ ਆਪਣੇ ਘਰ ਜਾ ਕੇ ਹੀ ਮਨਾਓ। ਕਿਉਂਕਿ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਇਸ ਲਈ ਕੋਈ ਨੁਕਸਾਨ ਹੋ ਸਕਦਾ ਹੈ। ਹੌਲੀ-ਹੌਲੀ ਆਪਣੇ ਘਰ ਜਾਇਓ, ਜੇਕਰ ਪੈੱਗ ਲਾਉਣੇ ਹਨ ਤਾਂ ਆਪਣੇ ਘਰ ਦੇ ਨੇੜੇ ਜਾਂ ਘਰ ਪਹੁੰਚ ਕੇ ਹੀ ਲਾਇਓ।

ਸਹੁੰ ਚੁੱਕ ਸਮਾਗਮ

ਦਰਅਸਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਸਥਿਤ ਸਾਈਕਲ ਵੈਲੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਨਵੇਂ ਚੁਣੇ ਸਰਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ ਗਈ। ਇਸ ਸਹੁੰ ਚੁੱਕ ਸਮਾਗਮ ‘ਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ। ਰਾਜ ਪੱਧਰੀ ਸਮਾਗਮ ਦੌਰਾਨ ਸੂਬੇ ਵਿੱਚ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਸੂਬਾ ਭਰ ਦੇ 23 ਜ਼ਿਿਲ੍ਹਆਂ ਵਿੱਚ ਨਵੀਆਂ ਚੁਣੀਆਂ 13147 ਗਰਾਮ ਪੰਚਾਇਤਾਂ ਵਿੱਚੋਂ 19 ਜ਼ਿਿਲ੍ਹਆਂ ਦੇ 10031 ਸਰਪੰਚਾਂ ਨੂੰ ਮੁੱਖ ਮੰਤਰੀ ਵੱਲੋਂ ਅਹੁਦੇ ਦਾ ਹਲਫ਼ ਦਿਵਾਇਆ ਗਿਆ।

Last Updated : Nov 8, 2024, 9:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.