ਤੇਜ਼ ਰਫਤਾਰ ਬੱਸ ਦੀ ਦਰੱਖਤ ਨਾਲ ਟੱਕਰ, ਅੱਧਾ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ - HIGH SPEED BUS COLLISION WITH TREE
🎬 Watch Now: Feature Video
Published : Nov 7, 2024, 7:02 PM IST
ਜ਼ਿਲ੍ਹਾ ਬਠਿੰਡਾ ਦੇ ਤਲਵੰਡੀ ਸਾਬੋ ਰਾਮਾ ਰੋਡ ਉੱਤੇ ਤੇਜ਼ ਰਫਤਾਰ ਬੱਸ ਦਰੱਖਤ ਨਾਲ ਟਕਰਾ ਗਈ। ਇਸ ਟੱਕਰ ਦੌਰਾਨ ਕਰੀਬ ਅੱਧਾ ਦਰਜਨ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਘਟਨਾ ਦਾ ਪਤਾ ਚਲਦੇ ਹੀ ਮੌਕੇ ਉੱਤੇ ਸਮਾਜ ਸੇਵੀ ਸੰਸਥਾ ਅਤੇ ਰਾਹਗੀਰਾਂ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀ ਸਵਾਰੀ ਨੇ ਇਲਾਜ ਦੌਰਾਨ ਦੱਸਿਆ ਕਿ ਤੇਜ਼ ਰਫਤਾਰ ਬੱਸ ਅਚਾਨਕ ਹੀ ਦਰੱਖਤ ਨਾਲ ਜਾ ਟਕਰਾਈ ਜਿਸ ਕਾਰਨ ਅੱਧਾ ਦਰਜਣ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਉੱਧਰ ਮੌਕੇ ਉੱਤੇ ਪਹੁੰਚੇ ਡੀਐੱਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਨੇ ਕਿਹਾ ਕਿ ਫਿਲਹਾਲ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੁਰਘਟਨਾ ਵਿੱਚ ਜ਼ਖ਼ਮੀ ਹੋਏ ਲੋਕ ਠੀਕ ਹਨ ਅਤੇ ਪੁਲਿਸ ਵੱਲੋਂ ਬੱਸ ਚਾਲਕ ਬਸ ਅਤੇ ਮਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।