ਸਰਕਾਰ ਦੇ ਦਾਅਵੇ ਨਿਕਲੇ ਖੋਖਲੇ, ਨਹੀਂ ਹੋ ਰਹੀ ਝੋਨੇ ਦੀ ਲਿਫਟਿੰਗ ਤੇ ਮੰਡੀਆਂ ਵਿੱਚ ਲੱਗੇ ਅੰਬਾਰ ! - PADDY LIFTING PROBLEM
🎬 Watch Now: Feature Video
Published : Nov 8, 2024, 8:47 PM IST
ਗੜ੍ਹਸ਼ੰਕਰ: ਸੂਬੇ ਭਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਦੀ ਸਮੱਸਿਆ ਬਰਕਰਾਰ ਹੈ। ਉੱਥੇ ਹੀ ਗੱਲ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਅਧੀਨ ਆਉਂਦੀਆਂ ਮੰਡੀਆਂ ਦੀ ਕਰੀਏ ਤਾਂ ਇੱਥੇ ਵੀ ਝੋਨੇ ਦੀ ਲਿਫਟਿੰਗ ਦੀ ਸਮੱਸਿਆ ਦੇ ਚੱਲਦੇ ਵੱਡੇ ਢੇਰ ਲੱਗ ਚੁੱਕੇ ਹਨ। ਮੌਸਮ ਵਿਭਾਗ ਵਲੋਂ 12 ਨਵੰਬਰ ਤੱਕ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਅਤੇ ਜੇਕਰ ਮੀਂਹ ਪੈਂਦਾ ਹੈ ਤਾਂ ਮੰਡੀਆਂ ਦੇ ਵਿੱਚ ਪਏ ਝੋਨੇ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਉੱਥੇ ਹੀ ਇਸ ਸਬੰਧ ਵਿੱਚ ਜ਼ਿਲ੍ਹਾ ਮੰਡੀ ਅਫ਼ਸਰ ਗੁਰਕਿਰਪਾਲ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਗੜ੍ਹਸ਼ੰਕਰ ਵਲੋਂ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਜਿਸ ਦਾ ਜਾਇਜ਼ਾ ਉਨ੍ਹਾਂ ਵਲੋਂ ਲਿਆ ਜਾ ਰਿਹਾ ਹੈ ਅਤੇ ਮੀਂਹ ਦੀ ਸੰਭਾਵਨਾ ਦੇ ਚੱਲਦੇ ਆੜਤੀਆਂ ਨੂੰ ਹਦਾਇਤਾਂ ਵੀ ਜਾਰੀ ਕਰ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਦੇ ਵਿੱਚ ਪਿੱਛਲੇ ਸਾਲ ਦੇ ਮੁਕਾਬਲੇ 90 ਪ੍ਰਤੀਸ਼ਤ ਖ਼ਰੀਦ ਹੋ ਚੁੱਕੀ ਹੈ ਅਤੇ ਲਿਫਟਿੰਗ ਨੂੰ ਲੈਕੇ ਵੀ ਏਜੰਸੀਆਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।