ਵਿਧਾਨ ਸਭਾ ਇਜਲਾਸ: 'ਆਫਿਸ ਆਫ ਪ੍ਰਾਫਿਟ' ਬਿੱਲ 'ਤੇ ਆਪ ਨੇ ਕੀਤਾ ਵਾਕਆਉਟ - Office of Profit bill
🎬 Watch Now: Feature Video
ਪੰਜਾਬ ਵਿਧਾਨ ਸਭਾ 'ਚ ਵਿਸ਼ੇਸ਼ ਇਜਲਾਸ ਦੀ ਦੂਜੇ ਦਿਨ ਦੀ ਕਾਰਵਾਈ ਦੈਰਾਨ 'ਅਫਿਸ ਆਫ ਪ੍ਰਾਫਿਟ ਬਿੱਲ' ਲਿਆਂਦਾ ਗਿਆ, ਜਿਸ ਦਾ ਆਮ ਆਦਮੀ ਪਾਰਟੀ ਵਲੋਂ ਵਿਰੋਧ ਕੀਤਾ ਗਿਆ ਹੈ ਅਤੇ ਇਹ ਬਿੱਲ ਵਾਪਸ ਲੈਣ ਲਈ ਕਿਹਾ ਗਿਆ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਾਇਆ ਗਿਆ ਕਿ ਸਿਆਸੀ ਸਲਾਹਕਾਰ ਲਾ ਕੇ ਖ਼ਜਾਨੇ ਤੇ ਬੋਝ ਪਾਇਆ ਜਾ ਰਿਹਾ ਹੈ। ਇਸ ਤੋ ਬਾਅਦ ਹੰਗਾਮਾ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਸਦਨ ਵਿਚੋਂ ਵਾਕਆਊਟ ਕਰ ਦਿੱਤਾ।