70 ਦੀ ਉਮਰ 'ਚ ਦਿੱਲੀ ਤੋਂ ਲੰਦਨ ਸਣੇ 7 ਦੇਸ਼ਾ ਦਾ ਸਫ਼ਰ, ਸੁਣੋ ਕਿਵੇਂ ਕੀਤਾ ਤੈਅ
ਅੰਮ੍ਰਿਤਸਰ: ਬਚਪਨ ਤੋਂ ਅਮਰਜੀਤ ਸਿੰਘ ਚਾਵਲਾ ਨੂੰ ਕਾਰ 'ਚ ਵਿਦੇਸ਼ ਘੁੰਮਣ ਦਾ ਸ਼ੌਂਕ ਸੀ, ਜੋ ਕਿ 70 ਸਾਲ ਦੀ ਉਮਰ ਵਿੱਚ ਉਸ ਨੇ ਹਕੀਕਤ 'ਚ ਬਦਲਿਆ। ਭਾਰਤ ਤੋਂ ਲੰਦਨ ਤੱਕ ਦਾ ਸਫ਼ਰ ਅਮਰਜੀਤ ਸਿੰਘ ਨੇ 7 ਦੇਸ਼ਾਂ ਦਾ ਵੀਜ਼ਾ ਲੈ ਕੇ 34 ਹਜ਼ਾਰ ਕਿਲੋਮੀਟਰ ਦਾ ਸਫ਼ਰ 131 ਦਿਨਾਂ 'ਚ ਤੈਅ ਕਰ ਕੇ ਮੁਕੰਮਲ ਕੀਤਾ। ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਖਾਣਾ-ਪੀਣਾ ਮੁੱਖ ਸੀ। ਉਸ ਨਾਲ 3 ਵਾਰ ਸੜਕ ਹਾਦਸਾ ਵੀ ਵਾਪਰਿਆ ਪਰ ਇਹ ਸਭ ਹੋ ਜਾਣ ਤੋਂ ਬਾਅਦ ਵੀ ਨਵੇਂ ਜਜ਼ਬੇ ਤੇ ਹੌਂਸਲੇ ਨਾਲ ਅੱਗ ਵੱਧਦੇ ਗਏ ਅਤੇ ਆਪਣੀ ਮੰਜ਼ਿਲ ਤੱਕ ਪਹੁੰਚ ਗਏ।
ਯਾਤਰਾ ਦੌਰਾਨ ਉਹ ਨੇਪਾਲ, ਤਿੱਬਤ, ਚੀਨ, ਕਿਗਰਸਤਾਨ, ਰਸ਼ਿਆ, ਯਰੋਪ, ਇੰਗਲੈਂਡ, ਸਵੀਡਨ, ਨਾਰਵੇ, ਡੈਨਮਾਰਕ, ਜਰਮਨੀ, ਨੀਦਰਲੈਂਡ, ਹੰਗਰੀ, ਪੋਲੈਂਡ, ਆਸਟ੍ਰਿਯਾ, ਸਵਿਜ਼ਰਲੈਂਡ, ਇਟਲੀ, ਸਪੇਨ, ਫ਼ਰਾਂਸ, ਬੇਲਜ਼ਿਅਮ ਸਣੇ ਕਈ ਦੇਸ਼ਾਂ ਵਿੱਚੋਂ ਗੁਜ਼ਰੇ।