ਚੋਰਾਂ ਨੇ ਮੰਦਿਰ ਨੂੰ ਬਣਾਇਆ ਨਿਸ਼ਾਨਾ, ਘਟਨਾ ਸੀਸੀਟੀਵੀ ‘ਚ ਕੈਦ - ਘਟਨਾ ਸੀਸੀਟੀਵੀ ‘ਚ ਕੈਦ
🎬 Watch Now: Feature Video
ਗੁਰਦਾਸਪੁਰ: ਪੰਜਾਬ ਵਿੱਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ, ਕਿ ਚੋਰਾਂ ਵੱਲੋਂ ਹੁਣ ਧਾਰਮਿਕ ਸਥਾਨਾਂ (Religious places) ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਜ ਤੜਕਸਾਰ ਨਬੀਪੁਰ ਕਾਲੋਨੀ (Early Nabipur Colony) ਵਿਖੇ ਸਥਿਤ ਮਾਤਾ ਚਿੰਤਪੂਰਨੀ ਮੰਦਿਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ ਅਤੇ ਚੋਰ ਮੰਦਿਰ ਦੇ ਦਰਵਾਜ਼ੇ ਤੋੜ ਕੇ ਮੰਦਿਰ ਵਿੱਚ ਪਈ ਗੋਲਕ ਚੋਰੀ ਕੀਤੀ ਗਈ ਹੈ। ਚੋਰਾਂ ਦੀ ਇਹ ਕਰਤੂਤ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ (captured on CCTV) ਹੋ ਗਈ। ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ (Police) ਦਾ ਕਹਿਣਾ ਹੈ ਕਿ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Last Updated : Feb 3, 2023, 8:19 PM IST