ਭਾਖੜਾ ਨਹਿਰ ਨੇੜੇ ਤੋਂ ਨੌਜਵਾਨ ਲਾਪਤਾ - Bhakra Canal in fatehgarh sahib
🎬 Watch Now: Feature Video
ਫ਼ਤਿਹਗੜ੍ਹ ਸਾਹਿਬ ਦੇ ਪਿੰਡ ਜੰਡਾਲੀ ਨੇੜਿਓਂ ਲੰਘਦੀ ਭਾਖੜਾ ਨਹਿਰ ਕੰਢੇ ਕਾਰ ਖੜ੍ਹੀ ਕਰ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਨੌਜਵਾਨ ਪਛਾਣ ਅਨਮੋਲਦੀਪ ਸਿੰਘ (25) ਵਜੋਂ ਹੋਈ ਹੈ। ਲਾਪਤਾ ਨੌਜਵਾਨ ਦੇ ਪਿਤਾ ਗੁਲਬਹਾਰ ਸਿੰਘ ਅਤੇ ਉਸ ਦੇ ਚਾਚਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਚੰਡੀਗੜ੍ਹ 'ਚ ਆਪਣੇ ਦੋਸਤ ਦੀ ਪਾਰਟੀ 'ਚ ਹਿੱਸਾ ਲੈਣ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ੁੱਕਵਾਰ ਨੂੰ ਉਹ ਵਾਪਸ ਖੰਨਾ ਆ ਰਿਹਾ ਸੀ, ਇਸ ਦੌਰਾਨ ਉਸ ਨੇ ਫ਼ੋਨ ਕਰ ਕਿਹਾ ਕਿ ਅੱਧੇ ਘੰਟੇ 'ਚ ਘਰ ਆ ਰਿਹਾ ਹੈ। ਅਨਮੋਲਦੀਪ ਦੇ ਪਰਿਵਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਇਹ ਖ਼ਬਰ ਮਿਲੀ ਕਿ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ ਹੈ। ਗੁਲਬਹਾਰ ਸਿੰਘ ਮੁਤਾਬਕ ਅਨਮੋਲਦੀਪ ਸਿੰਘ ਨੇ ਵਿਦੇਸ਼ ਜਾਣ ਲਈ ਅਪਲਾਈ ਕੀਤਾ ਹੋਇਆ ਸੀ। ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਾਰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।