thumbnail

By

Published : Nov 21, 2019, 9:30 PM IST

ETV Bharat / Videos

ਮਹਿਲਾ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ 'ਤੇ ਲਾਏ ਜਬਰ ਜਨਾਹ ਦੇ ਦੋਸ਼, 2 ਕਾਬੂ

ਜਦ ਰੱਖਿਆ ਕਰਨ ਵਾਲੇ ਹੀ ਸਾਡੇ ਦੁਸ਼ਮਣ ਬਣ ਜਾਣ ਤਾਂ ਆਮ ਨਾਗਰਿਕ ਕਿਸ ਤੋਂ ਆਪਣੀ ਸੁਰੱਖਿਆ ਦੀ ਉਮੀਦ ਕਰ ਸਕਦਾ ਹੈ। ਪੰਜਾਬ ਪੁਲਿਸ ਆਏ ਦਿਨ ਆਪਣੇ ਕਾਰਨਾਮੀਆਂ ਕਰਕੇ ਸੁਰਖਿਆ 'ਚ ਰਹਿੰਦੀ ਹੈ। ਇਸ ਬਾਰ ਜ਼ਿਲ੍ਹਾ ਬਰਨਾਲਾ ਦੇ ਅਧੀਨ ਪੈਂਦੇ ਪਿੰਡ 'ਚ ਇੱਕ ਮਹਿਲਾ ਨੇ 3 ਪੁਲਿਸ ਮੁਲਾਜ਼ਮਾਂ 'ਤੇ ਜਬਰ-ਜਨਾਹ ਦੇ ਦੋਸ਼ ਲਾਏ ਹਨ। ਹਾਲਾਂਕਿ ਮਹਿਲਾ ਦੇ ਬਿਆਨਾ ਤੋਂ ਬਾਅਦ ਤਿੰਨਾਂ ਮੁਲਾਜ਼ਮਾਂ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ, ਜਿਸ ਵਿਚੋਂ 1 ਪੁਲਿਸ ਮੁਲਾਜ਼ਮ ਤੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਵੀ ਹੋ ਗਈ ਹੈ। ਜਦ ਕਿ ਤੀਜ਼ਾ ਮੁਲਜ਼ਮ ਸਿਪਾਹੀ ਦੀ ਗ੍ਰਿਫਤਾਰੀ ਹਲੇ ਬਾਕੀ ਹੈ। ਜੇਕਰ ਮਹਿਲਾ ਵੱਲੋਂ ਲਾਏ ਗਏ ਦੋਸ਼ਾਂ 'ਚ ਪੁਲਿਸ ਮੁਲਾਜ਼ਮ ਦੋਸ਼ੀ ਪਾਏ ਜਾਂਦੇ ਹਨ ਤਾਂ ਇਹ ਪੰਜਾਬ ਪੁਲਿਸ ਲਈ ਇੱਕ ਸ਼ਰਮਸਾਰ ਗੱਲ ਹੋਵੇਗੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.