ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਵੀਡੀਓ ਕਾਲਿੰਗ ਦੌਰਾਨ ਫਿਲਟਰ ਅਪਲਾਈ ਕਰਨ ਜਾਂ ਫਿਰ ਆਪਣਾ ਬੈਕਗ੍ਰਾਊਡ ਬਦਲ ਸਕਣਗੇ। ਇਸ ਤਰ੍ਹਾਂ ਤੁਸੀਂ ਵੀਡੀਓ ਕਾਲ ਦੌਰਾਨ ਖੁਦ ਨੂੰ ਸੁੰਦਰ ਦਿਖਾ ਸਕੋਗੇ।
ਦੱਸ ਦਈਏ ਕਿ ਵਟਸਐਪ ਨੇ ਪਹਿਲਾ ਹੀ ਇਨ੍ਹਾਂ ਫਿਲਟਰਸ ਨੂੰ ਆਪਣੇ ਐਪ ਕੈਮਰਾ ਯੂਜ਼ਰ ਇੰਟਰਫੇਸ ਦਾ ਹਿੱਸਾ ਬਣਾਇਆ ਸੀ ਅਤੇ ਹੁਣ ਵੀਡੀਓ ਕਾਲਿੰਗ ਦੌਰਾਨ ਵੀ ਇਸਦਾ ਐਕਸੈਸ ਦਿੱਤਾ ਜਾ ਰਿਹਾ ਹੈ। ਹੁਣ ਯੂਜ਼ਰਸ ਜਦੋ ਵਟਸਐਪ ਖੋਲ੍ਹਣ ਤੋਂ ਬਾਅਦ ਕੈਮਰਾ ਆਈਕਨ 'ਤੇ ਟੈਪ ਕਰਦੇ ਹਨ, ਤਾਂ ਯੂਜ਼ਰਸ ਨੂੰ ਉਨ੍ਹਾਂ ਫਿਲਟਰਸ ਨੂੰ ਇਸਤੇਮਾਲ ਕਰਨ ਦਾ ਆਪਸ਼ਨ ਮਿਲੇਗਾ।
📝 WhatsApp beta for Android 2.24.20.20: what's new?
— WABetaInfo (@WABetaInfo) September 24, 2024
WhatsApp is rolling out a feature to apply effects to the camera, and it's available to some beta testers!
Some users can experiment with this feature by installing certain previous updates.https://t.co/6o4GhGtpEB pic.twitter.com/rYiAIFWssu
ਵੀਡੀਓ ਕਾਲ ਦੌਰਾਨ ਸੁੰਦਰ ਦਿਖਣਗੇ ਯੂਜ਼ਰਸ: ਨਵੇਂ ਆਈਕਨ 'ਤੇ ਟੈਪ ਕਰਨ ਤੋਂ ਬਾਅਦ ਯੂਜ਼ਰਸ ਨੂੰ ਫਿਲਟਰ ਅਪਲਾਈ ਕਰਨ ਦਾ ਆਪਸ਼ਨ ਮਿਲੇਗਾ। ਰਾਈਟ ਸਵਾਈਪ ਕਰਦੇ ਹੋਏ ਇੱਕ ਤੋਂ ਬਾਅਦ ਇੱਕ ਫਿਲਟਰਸ ਬਦਲੇ ਜਾ ਸਕਣਗੇ। ਇਨ੍ਹਾਂ ਫਿਲਟਰਸ ਦੀ ਲਿਸਟ ਵਿੱਚ Warm, Cool, B&W, Light Leak, Dreamy, Prism light, Fisheye, Vintage TV, Frosted glass ਅਤੇ duo tone ਸ਼ਾਮਲ ਹਨ। ਇਸ ਤੋਂ ਇਲਾਵਾ, ਤੁਸੀਂ ਲੋ ਲਾਈਟ 'ਚ ਕਾਲਿੰਗ ਕਰ ਰਹੇ ਹੋ, ਤਾਂ ਲੋ ਲਾਈਟ ਮੋਡ ਦੇ ਨਾਲ ਲਾਈਟ ਦਾ ਲੈਵਲ ਵੀ ਵਧਾਇਆ ਜਾ ਸਕੇਗਾ।
ਵੀਡੀਓ ਕਾਲ ਦਾ ਬੈਕਗ੍ਰਾਊਡ ਬਦਲ ਸਕੋਗੇ: ਹੁਣ ਵਟਸਐਪ ਵਿੱਚ ਵੀਡੀਓ ਕਾਲ ਦੌਰਾਨ ਬੈਕਗ੍ਰਾਊਡ ਬਦਲਣ ਦਾ ਆਪਸ਼ਨ ਵੀ ਮਿਲੇਗਾ। ਇਨ੍ਹਾਂ ਬੈਕਗ੍ਰਾਊਡਸ ਦੀ ਲਿਸਟ ਵਿੱਚ Blur, Living room, Office, Cafe, Pebbles, Foodie, Smoosh, Beach, Sunset, Celebration ਅਤੇ Forest ਸ਼ਾਮਲ ਹੈ। ਨਵੇਂ ਫਿਲਟਰਸ ਅਤੇ ਬੈਕਗ੍ਰਾਊਡ ਇਕੱਠੇ ਵੀ ਅਪਲਾਈ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ:-