ETV Bharat / entertainment

ਹਿੰਦੀ ਫਿਲਮ 'ਚਮਕੀਲਾ' ਦਾ ਚੱਲਿਆ ਜਾਦੂ, ਹਾਸਲ ਕਰ ਸਕਦੀ ਹੈ ਇਹ ਵੱਡਾ ਪੁਰਸਕਾਰ - Amar Singh Chamkila

Film Amar Singh Chamkila: ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਹਿੰਦੀ ਫਿਲਮ 'ਚਮਕੀਲਾ' ਨੂੰ ਏਸ਼ੀਅਨ ਅਕਾਦਮੀ ਕ੍ਰਿਏਟਿਵ ਐਵਾਰਡਸ ਦੀਆਂ ਚਾਰ ਕੈਟਾਗਿਰੀਆਂ ਵਿੱਚ ਨਾਮਜ਼ਦ ਕੀਤਾ ਹੈ।

Film Amar Singh Chamkila
Film Amar Singh Chamkila (instagram)
author img

By ETV Bharat Entertainment Team

Published : Sep 30, 2024, 6:58 PM IST

ਚੰਡੀਗੜ੍ਹ: ਹਾਲ ਹੀ ਦੇ ਸਮੇਂ ਵਿੱਚ ਨੈੱਟਫਲਿਕਸ ਉਤੇ ਆਨ ਸਟਰੀਮ ਹੋਈ ਹਿੰਦੀ ਫਿਲਮ 'ਚਮਕੀਲਾ' ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ, ਜਿਸ ਨੇ ਕਈ ਮਾਣਮੱਤੇ ਐਵਾਰਡਸ ਵੀ ਝੋਲੀ ਪਾਉਣ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਹੋਣ ਜਾ ਰਹੇ 'ਏਸ਼ੀਅਨ ਫਿਲਮ ਐਵਾਰਡਸ' 'ਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾ ਲਈ ਹੈ, ਜਿਸ ਨੂੰ ਚਾਰ ਅਹਿਮ ਸ਼ੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ।

'ਏ ਵਿੰਡੋ ਸੀਟ ਫਿਲਮ ਪ੍ਰੋਡੋਕਸ਼ਨ' ਅਤੇ 'ਨੈੱਟਫਲਿਕਸ' ਵੱਲੋਂ ਪੇਸ਼ ਕੀਤੀ ਗਈ ਉਕਤ ਫਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਦੁਆਰਾ ਕੀਤਾ ਗਿਆ, ਜੋ ਬਾਲੀਵੁੱਡ ਦੇ ਮੋਹਰੀ ਕਤਾਰ ਅਤੇ ਬਿਹਤਰੀਨ ਫਿਲਮਕਾਰਾਂ 'ਚ ਅਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ ਹਨ।

ਪੰਜਾਬੀ ਸੰਗੀਤ ਜਗਤ ਵਿੱਚ ਧਰੂ ਤਾਰੇ ਵਾਂਗ ਅਪਣੀ ਹੋਂਦ ਦਾ ਇਜ਼ਹਾਰ ਕਰਵਾਉਣ ਵਾਲੇ ਅਜ਼ੀਮ ਗਾਇਕ ਮਰਹੂਮ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਗਈ ਉਕਤ ਫਿਲਮ ਵਿੱਚ ਇੰਟਰਨੈਸ਼ਨਲ ਸਟਾਰ ਦਾ ਰੁਤਬਾ ਹਾਸਿਲ ਕਰ ਚੁੱਕੇ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਵੱਲੋਂ ਟਾਈਟਲ ਅਤੇ ਲੀਡ ਕਿਰਦਾਰ ਅਦਾ ਕੀਤਾ ਗਿਆ, ਜਿੰਨ੍ਹਾਂ ਦੇ ਨਾਲ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਨਜ਼ਰ ਆਈ, ਜਿੰਨ੍ਹਾਂ ਵੱਲੋਂ ਉਨ੍ਹਾਂ ਦੀ ਪਤਨੀ ਮਰਹੂਮ ਅਮਰਜੋਤ ਦੇ ਰੋਲ ਨੂੰ ਬਾਖੂਬੀ ਨਿਭਾਇਆ ਗਿਆ।

ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦੇ ਨਾਭਾ, ਸੰਗਰੂਰ ਆਦਿ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਪੀਰੀਅਡ ਡਰਾਮਾ ਫਿਲਮ ਦਾ ਸੰਗੀਤ ਵੀ ਕਾਫ਼ੀ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਿਹਾ ਸੀ, ਜਿਸ ਨੂੰ ਸੁਪ੍ਰਸਿੱਧ ਸੰਗੀਤਕਾਰ ਏਆਰ ਰਹਿਮਾਨ ਦੁਆਰਾ ਸੰਗੀਤਬੱਧ ਕੀਤਾ ਗਿਆ।

ਓਧਰ ਜੇਕਰ ਇਸ ਸਾਲ 2024 ਦੇ ਆਖਰੀ ਮਹੀਨੇ ਦਸੰਬਰ ਵਿੱਚ ਹੋਣ ਜਾ ਰਹੇ ਏਸ਼ੀਆ ਅਕੈਡਮੀ ਕ੍ਰਿਏਟਿਵ ਐਵਾਰਡਸ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਸਰਵੋਤਮ ਅਤੇ ਆਹਲਾ ਐਵਾਰਡਸ ਵਿੱਚ ਮੰਨੇ ਜਾਂਦੇ ਉਕਤ ਐਵਾਰਡਸ ਸਮਾਰੋਹ ਦਾ ਆਯੋਜਨ ਸਿੰਗਾਪੁਰ ਦੇ ਇਤਿਹਾਸਕ ਕੈਪੀਟਲ ਥੀਏਟਰ ਵਿੱਚ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਇਹ ਵੀ ਹੈ ਕਿ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਰਚਨਾਤਮਕ ਉੱਤਮਤਾ ਲਈ ਦਿੱਤੇ ਜਾਣ ਵਾਲੇ ਇਹ ਸਭ ਤੋਂ ਵੱਕਾਰੀ ਪੁਰਸਕਾਰ ਮੰਨੇ ਜਾਂਦੇ ਹਨ, ਜਿਸ ਮੱਦੇਨਜ਼ਰ 17 ਦੇਸ਼ਾਂ ਅਤੇ ਖੇਤਰਾਂ ਨਾਲ ਸੰਬੰਧਤ ਬਿਹਤਰੀਨ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਅਜ਼ੀਮ ਨਿਰਦੇਸ਼ਕ ਇਮਤਿਆਜ਼ ਅਲੀ ਨਿਰਦੇਸ਼ਿਤ "ਅਮਰ ਸਿੰਘ ਚਮਕੀਲਾ" ਨੂੰ ਜਿੰਨ੍ਹਾਂ ਨਾਮਜ਼ਦਗੀਆਂ ਵਿੱਚ ਸ਼ਮੂਲੀਅਤ ਮਿਲੀ ਹੈ, ਉਨ੍ਹਾਂ ਵਿੱਚ ਸਰਵੋਤਮ ਫੀਚਰ ਫਿਲਮ, ਸਰਵੋਤਮ ਨਿਰਦੇਸ਼ਨ, ਸਰਵੋਤਮ ਸੰਪਾਦਨ ਅਤੇ ਸਰਵੋਤਮ ਸਾਊਂਡ ਸ਼ਾਮਲ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.