ETV Bharat / entertainment

ਵਾਹ ਜੀ ਵਾਹ...ਇਸ ਨਵੀਂ ਫਿਲਮ ਵਿੱਚ ਟਰੱਕ ਡਰਾਈਵਰ ਬਣੇ ਅਮਰਿੰਦਰ ਗਿੱਲ, 10 ਦਿਨ ਬਾਅਦ ਰਿਲੀਜ਼ ਹੋਵੇਗੀ ਫਿਲਮ - Amrinder Gill upcoming film - AMRINDER GILL UPCOMING FILM

Punjabi Movie Mittran Da Challeya Truck Ni: ਹਾਲ ਹੀ ਵਿੱਚ ਅਮਰਿੰਦਰ ਗਿੱਲ ਨੇ ਆਪਣੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਸੀ, ਹੁਣ ਅਦਾਕਾਰ ਨੇ ਇਸ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਅਤੇ ਪੋਸਟਰ ਸਾਂਝੇ ਕੀਤੇ ਹਨ। ਇਹ ਫਿਲਮ 10 ਦਿਨ ਬਾਅਦ ਵੱਡੇ ਪੱਧਰ ਉਤੇ ਰਿਲੀਜ਼ ਹੋਣ ਜਾ ਰਹੀ ਹੈ।

Punjabi Movie Mittran Da Challeya Truck Ni
Punjabi Movie Mittran Da Challeya Truck Ni (instagram)
author img

By ETV Bharat Entertainment Team

Published : Sep 30, 2024, 7:20 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸਿਰਮੌਰ ਅਦਾਕਾਰ ਅਤੇ ਨਿਰਮਾਤਾ ਅਮਰਿੰਦਰ ਗਿੱਲ ਦੀ ਨਵੀਂ ਪੰਜਾਬੀ ਫਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਰਿਲੀਜ਼ ਲਈ ਤਿਆਰ ਹੈ, ਜਿਸ ਦੀ ਪਹਿਲੀ ਝਲਕ ਅੱਜ ਜਾਰੀ ਕਰ ਦਿੱਤੀ ਗਈ ਹੈ, ਜੋ ਜਲਦ ਹੀ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਅਪਣੀ ਸ਼ਾਨਦਾਰ ਆਮਦ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ।

'ਰਿਦਮ ਬੁਆਏਜ਼', 'ਗਿੱਲਜ ਨੈੱਟਵਰਕ' ਅਤੇ 'ਸੀਆ ਤੋਂ ਸਕਾਈ ਪ੍ਰੋਡੋਕਸ਼ਨ ਹਾਊਸਜ' ਦੇ ਬੈਨਰਜ਼ ਅਤੇ ਸੁਯੰਕਤ ਨਿਰਮਾਣ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਰਾਕੇਸ਼ ਧਵਨ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਬਤੌਰ ਲੇਖਕ ਅਤੇ ਨਿਰਦੇਸ਼ਕ ਕਈ ਵੱਡੀਆਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਹਨ ਅਤੇ ਅਮਰਿੰਦਰ ਗਿੱਲ ਦੀਆਂ ਵੀ ਕਈ ਸਫਲਤਮ ਫਿਲਮਾਂ ਲਿਖ ਚੁੱਕੇ ਹਨ, ਹਾਲਾਂਕਿ ਨਿਰਦੇਸ਼ਕ ਦੇ ਰੂਪ ਵਿੱਚ ਉਹ ਪਹਿਲੀ ਵਾਰ ਉਨ੍ਹਾਂ ਦੀ ਕਿਸੇ ਫਿਲਮ ਦੀ ਕਮਾਂਡ ਸੰਭਾਲ ਰਹੇ ਹਨ।

ਨਿਰਮਾਤਾ ਕਾਰਜ ਗਿੱਲ, ਦਰਸ਼ਨ ਸ਼ਰਮਾਂ ਵੱਲੋਂ ਵਿਸ਼ਾਲ ਕੈਨਵਸ ਅਤੇ ਬਿੱਗ ਸੈਟਅੱਪ ਅਧੀਨ ਬਣਾਈ ਗਈ ਅਤੇ 11 ਅਕਤੂਬਰ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਅਮਰਿੰਦਰ ਗਿੱਲ ਅਤੇ ਸੁਨੰਦਾ ਸ਼ਰਮਾ ਲੀਡ ਜੋੜੀ ਦੇ ਰੂਪ ਵਿੱਚ ਨਜ਼ਰ ਅਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।

ਪੰਜਾਬ ਦੇ ਖਰੜ੍ਹ ਲਾਗੇ ਲਗਾਏ ਗਏ ਟਰੱਕ ਯੂਨੀਅਨ ਦੇ ਵਿਸ਼ੇਸ਼ ਸੈੱਟਸ ਤੋਂ ਇਲਾਵਾ ਕਲਕੱਤਾ ਵਿਖੇ ਫਿਲਮਾਈ ਗਈ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ, ਜਿਸ ਦੇ ਕਾਫ਼ੀ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਉਥੋਂ ਨੇੜਲੇ ਸ਼ਾਂਤੀ ਨਿਕੇਤਨ ਆਸ਼ਰਮ ਵਿਖੇ ਵੀ ਕੀਤਾ ਗਿਆ ਹੈ, ਜਿੱਥੇ ਹੋਈ ਸ਼ੂਟਿੰਗ ਵਿੱਚ ਅਮਰਿੰਦਰ ਗਿੱਲ, ਸੁਨੰਦਾ ਸ਼ਰਮਾ ਤੋਂ ਇਲਾਵਾ ਗੁਰਮੀਤ ਸਾਜਨ ਆਦਿ ਕਲਾਕਾਰਾਂ ਨੇ ਵੀ ਹਿੱਸਾ ਲਿਆ।

ਪਰਿਵਾਰਕ-ਡਰਾਮਾ ਅਤੇ ਇਮੌਸ਼ਨਲ ਕਹਾਣੀ ਅਧਾਰਿਤ ਉਕਤ ਫਿਲਮ ਦਾ ਸੰਗੀਤ ਸੁਪ੍ਰਸਿੱਧ ਸੰਗੀਤਕਾਰ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਬੇਸ਼ੁਮਾਰ ਸੁਪਰ ਹਿੱਟ ਫਿਲਮੀ ਅਤੇ ਗੈਰ ਫਿਲਮੀ ਗਾਣਿਆਂ ਦਾ ਸੰਗੀਤ ਤਿਆਰ ਕਰ ਚੁੱਕੇ ਹਨ।

ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਦਾਰੂ ਨਾ ਪੀਂਦਾ ਹੋਵੇ' ਨੂੰ ਲੈ ਕੇ ਖਾਸੀ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਰਹੇ ਅਮਰਿੰਦਰ ਗਿੱਲ ਦੀ ਇਹ ਪਹਿਲੀ ਅਜਿਹੀ ਫਿਲਮ ਹੋਵੇਗੀ, ਜਿਸ ਵਿੱਚ ਉਹ ਟਰੱਕ ਡਰਾਈਵਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿੰਨਾਂ ਨਾਲ ਬਾਲੀਵੁੱਡ ਦੀ ਬਿਹਤਰੀਨ ਅਦਾਕਾਰਾ ਸਯਾਨੀ ਗੁਪਤਾ ਵੀ ਮਹੱਤਵਪੂਰਨ ਰੋਲ ਵਿੱਚ ਵਿਖਾਈ ਦੇਵੇਗੀ, ਜੋ ਬਹੁ-ਚਰਚਿਤ ਫਿਲਮ ਨਾਲ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੀ ਹੈ।

ਅਮਰਿੰਦਰ ਗਿੱਲ ਦੀ ਹਰ ਫਿਲਮ ਦੀ ਤਰ੍ਹਾਂ ਗੁੱਪਚੁੱਪ ਢੰਗ ਨਾਲ ਬਣਾਈ ਗਈ ਇਸ ਫਿਲਮ ਦੇ ਨਾਲ ਜੁੜੇ ਕੁਝ ਹੋਰ ਖਾਸ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਕਲਾ ਨਿਰਦੇਸ਼ਕ ਕਾਜੀ ਰਫੀਕ ਅਲੀ ਵੱਲੋਂ ਵੀ ਅਹਿਮ ਯੋਗਦਾਨ ਦਿੱਤਾ ਗਿਆ, ਜੋ ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਅਤੇ ਘਰੇਲੂ ਪ੍ਰੋਡੋਕਸ਼ਨ ਹਾਊਸ ਵੱਲੋਂ ਬਣਾਈ ਗਈ 'ਮੋੜ: ਲਹਿੰਦੀ ਰੁੱਤ ਦੇ ਨਾਇਕ' ਦੇ ਵੀ ਖੂਬਸੂਰਤ ਸੈਟਸ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.