ਕੋਵਿਡ-19: ਸਿਹਤ ਵਿਭਾਗ ਦੀ ਸਹਾਇਤਾ ਲਈ ਰਾਣਾ ਗੁਰਜੀਤ ਤਿਆਰ ਕਰ ਰਹੇ ਵਲੰਟੀਅਰਾਂ ਦੀ ਫ਼ੌਜ - ਰਾਣਾ ਗੁਰਜੀਤ
🎬 Watch Now: Feature Video
ਕਪੂਰਥਲਾ: ਕੋਰੋਨਾ ਦੀ ਜੰਗ 'ਚ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਨੇ ਆਪਣੀ ਅਗਵਾਈ 'ਚ ਇੱਕ ਨਵੀਂ ਬ੍ਰਿਗੇਡ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਬਾਰੇ ਖੁਲਾਸਾ ਕਰਦਿਆਂ ਰਾਣਾ ਗੁਰਜੀਤ ਨੇ ਦੱਸਿਆ ਕੀ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ-19 ਕੇਂਦਰ ਵਿੱਚ ਆਉਣ ਲਈ ਕਿਹਾ ਤੇ ਪੀੜਤਾਂ ਦੀ ਸੇਵਾ ਕਰਨ ਦੀ ਬੇਨਤੀ ਕੀਤੀ ਗਈ ਸੀ। ਪਰ ਉਨ੍ਹਾਂ ਵੱਲੋਂ ਇਸ ਬਾਰੇ ਮਨਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਰਾਣਾ ਵੱਲੋਂ ਆਪਣੀ ਪਾਰਟੀ ਦੀ ਇੱਕ ਵੱਡੀ ਯੂਥ ਬ੍ਰਿਗੇਡ ਨੂੰ ਸਰਕਾਰੀ ਹਸਪਤਾਲ ਵਿੱਚ ਕੋਵਿਡ-19 ਦੇ ਨਾਲ ਲੜਨ, ਪ੍ਰਸ਼ਾਸਨ ਤੇ ਆਮ ਲੋਕਾਂ ਲਈ ਕੰਮ ਕਰਨ ਲਈ ਸਿਖਲਾਈ ਦੇਣ ਲਈ ਸ਼ਾਮਲ ਕੀਤਾ ਹੈ।