ਛੀਨੀਵਾਲ ਦੇ ਪਿੰਡਵਾਸੀਆਂ ਨੇ ਸਾਂਭਿਆ ਕਿਸਾਨ ਅੰਦੋਲਨ 'ਚ ਗਏ ਕਿਸਾਨਾਂ ਦੇ ਖੇਤਾਂ ਦਾ ਕੰਮ - ਖੇਤੀ ਕਾਨੂੰਨਾਂ ਦਾ ਵਿਰੋਧ
🎬 Watch Now: Feature Video
ਬਰਨਾਲਾ : ਜਿਥੇ ਇੱਕ ਪਾਸੇ ਆਪਣੇ ਹੱਕੀ ਮੰਗਾਂ ਲਈ ਕਿਸਾਨ ਲਗਾਤਾਰ ਦਿੱਲੀ 'ਚ ਸੰਘਰਸ਼ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਪਿੰਡਵਾਸੀ ਤੇ ਪਰਿਵਾਰਕ ਮੈਂਬਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਅਜਿਹਾ ਹੀ ਮਾਮਲਾ ਬਰਨਾਲਾ ਦੇ ਪਿੰਡ ਛੀਨੀਵਾਲ ਵਿਖੇ ਵੇਖਣ ਨੂੰ ਮਿਲਿਆ, ਇਥੇ ਪਿੰਡਵਾਸੀਆਂ ਨੇ ਕਿਸਾਨ ਅੰਦੋਲਨ 'ਚ ਗਏ ਕਿਸਾਨਾਂ ਦੇ ਖੇਤੀ ਦਾ ਕੰਮ ਸਾਂਭ ਲਿਆ ਹੈ। ਪਿੰਡ ਦੇ ਖੇਤਾਂ ਫਸਲਾਂ ਦੀ ਸਾਂਭ ਸੰਭਾਲ, ਫਸਲਾਂ ਤੇ ਸਪਰੇਅ ਆਦਿ ਦਾ ਕੰਮ ਪਿੰਡਵਾਸੀ ਇੱਕਜੁਟ ਹੋ ਕੇ ਕਰ ਰਹੇ ਹਨ। ਇਸ ਮੌਕੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਪਿੰਡ ਦੇ ਹੋਰਨਾਂ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਾਣ-ਬੁੱਝ ਕੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਬਣਾਏ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨ ਅੰਦੋਲਨ 'ਚ ਸ਼ਾਮਲ ਕਿਸਾਨਾਂ ਦੀ ਸਾਂਭ ਸੰਭਾਲ ਕਰਨਗੇ। ਉਨ੍ਹਾਂ ਮੋਦੀ ਸਰਕਾਰ 'ਤੇ ਜਾਣਬੁੱਝ ਕੇ ਕਿਸਾਨਾਂ ਦੀਆਂ ਮੰਗਾਂ ਅਣਗੌਲਿਆ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਨ ਤੇ ਇਨ੍ਹਾਂ ਦੇ ਰੱਦ ਹੋਣ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ।