ਬਠਿੰਡਾ: ਇੱਕ ਲੱਖ ਨਸ਼ੀਲੀ ਗੋਲੀਆਂ ਸਣੇ 2 ਨੌਜਵਾਨ ਕਾਬੂ - drugs caught in bathinda
🎬 Watch Now: Feature Video
ਬਠਿੰਡਾ: ਸੀਆਈਏ ਵਨ ਸਟਾਫ ਦੀ ਪੁਲਿਸ ਨੇ ਬਠਿੰਡਾ-ਮਲੋਟ ਰੋਡ 'ਤੇ ਲੱਗੇ ਨਾਕੇ ਦੌਰਾਨ ਸ਼ੱਕ ਦੇ ਆਧਾਰ 'ਤੇ ਇੱਕ ਲੂਣ ਦੇ ਭਰੇ ਟਰੱਕ ਨੂੰ ਰੋਕਿਆ। ਟਰੱਕ ਦੀ ਤਲਾਸ਼ੀ ਦੌਰਾਨ 2 ਵਿਅਕਤੀਆਂ ਤੋਂ ਕਰੀਬ ਇੱਕ ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਦੋਵੇਂ ਦੋਸ਼ੀਆਂ ਦੀ ਪਛਾਣ ਸੁਖਦੀਪ ਸਿੰਘ ਅਤੇ ਸੁਮਿਤ ਕੁਮਾਰ ਪਿੰਡ ਭੁੱਚੋ ਕਲਾਂ ਵਜੋਂ ਹੋਈ ਹੈ। ਨਸ਼ੀਲੀਆਂ ਗੋਲੀਆਂ ਅਤੇ ਟਰੱਕ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸਦਰ ਬਠਿੰਡਾ ਵਿੱਚ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।