TMC ਨੇ ਪੰਜਾਬ 'ਚ 2 ਉਮੀਦਵਾਰ ਕੀਤੇ ਘੋਸ਼ਿਤ - ਟੀ.ਐਮ.ਸੀ ਦੀ ਹਾਈਕਮਾਂਡ
🎬 Watch Now: Feature Video
ਮੋਗਾ: ਪੰਜਾਬ ਵਿੱਚ 2022 ਵਿਧਾਨ ਸਭਾ ਚੋਣਾਂ ਦਾ ਚੋਣ ਦੰਗਲ ਲਗਾਤਾਰ ਭੱਖਦਾ ਜਾ ਰਿਹਾ ਹੈ। ਜਿਸ ਤਹਿਤ ਹੀ ਮੋਗਾ ਵਿੱਚ ਟੀ.ਐਮ.ਸੀ ਪਾਰਟੀ ਨੇ 2022 ਦੀਆਂ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ 117 ਸੀਟਾਂ ਤੋਂ ਚੋਣ ਲੜਨ ਦੀ ਤਿਆਰੀ ਕਰ ਲਈ ਹੈ ਅਤੇ ਉਨ੍ਹਾਂ ਨੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜਦਕਿ ਪੰਜਾਬ ਦੇ ਮੋਗਾ ਅਤੇ ਨਿਹਾਲ ਸਿੰਘ ਵਾਲਾ ਤੋਂ 2 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਵਿੱਚ ਗੈਰੀ ਗੁਰਪ੍ਰੀਤ ਕੰਬੋਜ ਮੋਗਾ ਤੋਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਗਗਨਦੀਪ ਪਲਟਾ ਦੇ ਨਾਵਾਂ ਦਾ ਐਲਾਨ ਕੀਤਾ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਮੀਦਵਾਰ ਗੁਰਪ੍ਰੀਤ ਗੈਰੀ ਨੇ ਦੱਸਿਆ ਕਿ ਟੀ.ਐਮ.ਸੀ ਦੀ ਹਾਈਕਮਾਂਡ ਨੇ ਮੇਰੇ 'ਤੇ ਜਿੰਮੇਵਾਰੀ ਪਾ ਕੇ 2022 ਦੀ ਚੋਣ ਲਈ ਮੇਰੇ ਵੱਲੋਂ ਸਾਥੀ ਗਗਨਦੀਪ ਪਲਟਾ ਦੇ ਨਾਂਅ ਦਾ ਐਲਾਨ ਕੀਤਾ ਹੈ। ਅਸੀਂ ਮੋਗਾ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਚੋਣ ਮੈਦਾਨ ਵਿੱਚ ਉਤਰਾਂਗੇ ਅਤੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕਰਾਂਗੇ, ਇਸ ਮੌਕੇ ਕੁੱਝ ਨੌਜਵਾਨ ਪਾਰਟੀ ਵਿੱਚ ਸ਼ਾਮਿਲ ਹੋਏ।