ਫ਼ਿਰੋਜ਼ਪੁਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹਜ਼ਾਰਾਂ ਕਿਸਾਨਾਂ ਤੇ ਮਹਿਲਾਵਾਂ ਨੇ ਰੇਲਵੇ ਟਰੈਕ ਕੀਤਾ ਜਾਮ - ਖੇਤੀ ਕਾਨੂੰਨ
🎬 Watch Now: Feature Video
ਫ਼ਿਰੋਜ਼ਪੁਰ: ਪੰਜਾਬ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਸਿਖਰਾਂ 'ਤੇ ਹੈ। ਕਿਸਾਨਾਂ ਦੇ ਨਾਲ-ਨਾਲ ਮਹਿਲਾ ਮੋਰਚਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸੜਕਾਂ 'ਤੇ ਹਨ। ਹਜ਼ਾਰਾਂ ਕਿਸਾਨਾਂ ਤੇ ਮਹਿਲਾਵਾਂ ਵੱਲੋਂ ਫ਼ਿਰੋਜ਼ਪੁਰ ਜੰਕਸ਼ਨ 'ਤੇ ਅੰਮ੍ਰਿਤਸਰ ਨੂੰ ਜਾਂਦੇ ਰੇਲਵੇ ਟਰੈਕ ਨੂੂੰ ਬਸਤੀ ਟੈਂਕਾਂ ਵਾਲੀ ਵਿਖੇ ਧਰਨਾ ਲਗਾ ਕੇ ਜਾਮ ਕੀਤਾ ਗਿਆ ਹੈ। ਕਿਸਾਨਾਂ ਦਾ ਇਹ ਰੇਲ ਰੋੋਕੋ ਪ੍ਰਦਰਸ਼ਨ 7ਵੇਂ ਦਿਨ ਦਾਖਲ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਵਿਰੋਧ ਵਿੱਚ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।