ਫ਼ਾਜਿਲਕਾ 'ਚ ਮੋਬਾਇਲ ਦੀ ਦੁਕਾਨ ਵਿੱਚ ਹੋਈ ਚੋਰੀ, ਮੁਲਜ਼ਮ ਕਾਬੂ - ਮੋਬਾਇਲ ਦੀ ਦੁਕਾਨ ਤੇ ਹੋਈ ਚੋਰੀ
🎬 Watch Now: Feature Video
ਫ਼ਾਜਿਲਕਾ ਵਿੱਚ ਬੀਤੇ ਦਿਨੀਂ ਪਿੰਡ ਸ਼ਤੀਰਵਾਲਾ ਵਿੱਚ ਮੋਬਾਇਲ ਦੀ ਦੁਕਾਨ ਤੇ ਚੋਰੀ ਦੀ ਘਟਨਾ ਵਾਪਰੀ ਜਿਸ ਵਿੱਚ ਚੋਰ ਨੇ ਦੁਕਾਨ ਵਿੱਚ ਪਏ ਮੋਬਾਇਲ, ਬੈਟਰੀਆਂ ਤੇ ਕੈਮਰੇ ਆਦਿ ਸਮਾਨ ਨੂੰ ਚੋਰੀ ਕਰ ਲਿਆ ਸੀ। ਇਸ ਬਾਰੇ ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਚੋਰੀ ਕਰਨ ਵਾਲਾ ਵਿਅਕਤੀ ਗੋਇੰਦਵਾਲ ਦੇ ਰਾਏ ਪਿੰਡ ਦਾ ਰਹਿਣ ਵਾਲਾ ਹੈ। ਇਸ ਕੋਲੋਂ ਕਰੀਬ ਇੱਕ ਲੱਖ ਰੁਪਏ ਦਾ ਸਾਮਾਨ ਤੇ ਨਗਦੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦੀ ਪੁਲਿਸ ਰਿਕਾਰਡ 'ਚ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਖ਼ਿਲਾਫ਼ 380 ਤੇ 457 ਦੇ ਤਹਿਤ ਐਫ ਆਈ ਆਰ ਦਰਜ ਕਰ ਲਈ ਗਈ ਹੈ।