ਵਾਲਮੀਕਿ ਭਾਈਚਾਰੇ ਨੇ ਡਿਪਟੀ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ - Valmiki community
🎬 Watch Now: Feature Video
ਅੰਮ੍ਰਿਤਸਰ: ਲੰਘੇ ਦਿਨੀਂ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਆਗੂਆਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੂੰ ਇੱਕ ਮੰਗ ਪੱਤਰ ਦਿੱਤਾ। ਮੰਗ ਪੱਤਰ ਦਿੰਦਿਆ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ। ਵਾਲਮੀਕਿ ਧਰਮ ਸਮਾਜ ਦੇ ਚੇਅਰਮੈਨ ਨਛੱਤਰ ਨਾਥ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਡੀਸੀ ਨੂੰ ਮੰਗ ਪੱਤਰ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਧਰਮ ਦੇ ਇਤਿਹਾਸ ਨਾਲ ਜੋੜਨ ਲਈ ਬਾਕੀ ਧਰਮਾਂ ਦੇ ਇਤਿਹਾਸ ਵਾਂਗ ਹੀ ਉਨ੍ਹਾਂ ਦੇ ਵਾਲਮੀਕਿ ਅਤੇ ਇਸਾਈ ਧਰਮ ਦੇ ਇਤਿਹਾਸ ਨੂੰ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਉਨ੍ਹਾਂ ਦੇ ਧਰਮ ਦੇ ਇਤਿਹਾਸ ਤੋਂ ਵੀ ਜਾਣੂ ਹੋ ਸਕਣ ਤੇ ਜਾਤ ਪਾਤ ਦਾ ਭੇਦਭਾਵ ਨਾ ਕਰਨ।