ਵਿਆਹੁਤਾ ਮਹਿਲਾ ਨੇ ਖੁਦ ਨੂੰ ਲਾਈ ਅੱਗ, ਇਹ ਸਨ ਕਾਰਨ - married woman
🎬 Watch Now: Feature Video
ਪਟਿਆਲਾ: ਜ਼ਿਲ੍ਹੇ ਦੇ ਅਰਬਨ ਸਟੇਟ ਵਿੱਚ ਇੱਕ ਵਿਆਹੀ ਔਰਤ ਨੇ ਆਪਣੇ ਆਪ ਨੂੰ ਅੱਗ ਲਾ ਕੇ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਜਾਣਕਾਰੀ ਹੈ ਕਿ ਮਹਿਲਾ ਵੱਲੋਂ ਆਪਣੇ ਪਤੀ ’ਤੇ ਮਾਰਕੁੱਟ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਬਿਆਨ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਦਿੱਤੇ, ਜਿਸ ਦੇ ਤਹਿਤ ਪਟਿਆਲਾ ਪੁਲਿਸ ਨੇ 306 ਧਾਰਾ ਦੇ ਅਧੀਨ ਮਹਿਲਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਥਾਣਾ ਅਰਬਨ ਸਟੇਟ ਦੇ ਇੰਚਾਰਜ ਰੋਬਿਨ ਸਿੰਘ ਵੱਲੋਂ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਮਹਿਲਾ ਵੱਲੋਂ ਜ਼ਿਲ੍ਹਾ ਮਜਿਸਟ੍ਰੇਟ ਨੂੰ ਬਿਆਨ ਦਰਜ ਕਰਵਾਏ ਸੀ, ਜਿਸ ਦੇ ਤਹਿਤ ਮਹਿਲਾ ਦੇ ਪਤੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਅਤੇ ਧਾਰਾ 306 ਤਹਿਤ ਮਾਮਲਾ ਦਰਜ ਇਸ ਮਾਮਲੇ ਵਿੱਚ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।