ਜਿਨ੍ਹਾਂ ਕਾਨੂੰਨਾਂ ਲਈ ਛੋਟੂ ਰਾਮ ਲੜਿਆ ਉਹ ਫਿਰ ਤੋਂ ਕਿਸਾਨਾਂ 'ਤੇ ਥੋਪੇ ਜਾ ਰਹੇ ਹਨ: ਕਿਸਾਨ ਜਥੇਬੰਦੀਆਂ
🎬 Watch Now: Feature Video
ਮਾਨਸਾ: ਕੇਂਦਰ ਸਰਕਾਰ ਦੇ ਬਣਾਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਜਿੱਥੇ ਕਿਸਾਨ ਜਥੇਬੰਦੀਆਂ ਬਾਰਡਰ ਉੱਪਰ ਡੱਟ ਕੇ ਵਿਰੋਧ ਕਰ ਰਹੀਆਂ ਹਨ ਉੱਥੇ ਹੀ ਪੰਜਾਬ ਭਰ ਦੇ ਵਿੱਚ ਵਿੱਚ ਵੀ ਧਰਨੇ ਜਾਰੀ ਹਨ। ਸਥਾਨਕ ਰੇਲਵੇ ਪਾਰਕ ਧਰਨੇ 'ਤੇ ਸੰਯੁਕਤ ਮੋਰਚੇ ਦੇ ਸੱਦੇ ਉੱਪਰ ਸਰ ਛੋਟੂ ਰਾਮ ਦੀ ਵਰ੍ਹੇਗੰਢ ਮਨਾਈ ਗਈ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਸਰ ਛੋਟੂ ਰਾਮ ਉਹ ਕਿਸਾਨ ਮਸੀਹਾ ਸੀ, ਜਿਸ ਨੇ ਕਿਸਾਨੀ ਦੇ ਹੱਕ ਵਿੱਚ ਅੰਗਰੇਜ਼ੀ ਹਕੂਮਤ ਦੇ ਹੁੰਦਿਆਂ ਵੀ ਬਹੁਤ ਵੱਡੇ-ਵੱਡੇ ਫੈਸਲੇ ਲਏ ਸੀ।