ETV Bharat / state

ਕੁੰਵਰ ਵਿਜੈ ਪ੍ਰਤਾਪ ਦਾ ਵੱਡਾ ਖੁਲਾਸਾ, ਕਿਹਾ-ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਕਦੇ ਸਿਆਸਤ 'ਚ ਹੀ ਨਹੀਂ ਆਉਣਾ ਸੀ... - AAP MLA KUWAR VIJAY PARTAP

ਐਮਐਲਏ ਕੁੰਵਰ ਵਿਜੈ ਪ੍ਰਤਾਪ ਵੱਲੋਂ ਮੀਡੀਆ ਨਾਲ ਗੱਲਬਾਤ, ਆਪਣੇ ਹੀ ਪਾਰਟੀ 'ਤੇ ਸਵਾਲ ਖੜ੍ਹੇ ਕੀਤੇ ।

AAP MLA KUWAR VIJAY PARTAP
ਕੁੰਵਰ ਵਿਜੈ ਪ੍ਰਤਾਪ ਦਾ ਵੱਡਾ ਖੁਲਾਸਾ (ETV Bharat)
author img

By ETV Bharat Punjabi Team

Published : Dec 19, 2024, 11:21 PM IST

ਅੰਮ੍ਰਿਤਸਰ: ਨਗਰ ਨਿਗਮ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਸੀ ਪਰ ਸਿਆਸਤਦਾਨਾਂ 'ਚ ਹਾਲੇ ਵੀ ਟਿਕਟਾਂ ਦੀ ਵੰਡ ਨੂੰ ਲੈ ਕੇ ਨਰਾਜ਼ਗੀ ਪਾਈ ਜਾ ਰਹੀ ਹੈ। ਇਸੇ ਨੂੰ ਲੈ ਕੇ ਐਮਐਲਏ ਕੁੰਵਰ ਵਿਜੈ ਪ੍ਰਤਾਪ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਹੀ ਪਾਰਟੀ 'ਤੇ ਸਵਾਲ ਖੜ੍ਹੇ ਕੀਤੇ। ਵਿਧਾਇਕ ਨੇ ਆਖਿਆ ਕਿ ਟਿਕਟਾਂ ਦੀ ਵੰਡ ਤੋਂ ਪਹਿਲਾਂ ਉਨ੍ਹਾਂ ਨੇ ਨਾਮ ਲਿਖ ਲੈ ਕੇ ਭੇਜੇ ਸਨ ਪਰ ਜਦੋਂ ਉਮੀਦਵਾਰਾਂ ਦੀ ਲਿਸਟ ਦੇਖੀ ਤਾਂ ਬਹੁਤ ਦੁੱਖ ਹੋਇਆ।ਉਨ੍ਹਾਂ ਲੋਕਾਂ ਨੂੰ ਟਿਕਟ ਦਿੱਤੀ ਗਈ ਜਿੰਨ੍ਹਾਂ ਨੂੰ ਕਦੇ ਪਾਰਟੀ 'ਚ ਦੇਖਿਆ ਹੀ ਨਹੀਂ ਗਿਆ।

ਬਿਨ੍ਹਾਂ ਨਾਮ ਲਏ ਨਿਸ਼ਾਨੇ ਸਾਧੇ

ਤੁਹਾਨੂੰ ਦਸ ਦਈਏ ਕਿ ਕੁੰਵਰ ਵਿਜੈ ਪ੍ਰਤਾਪ ਨੇ ਬਿਨ੍ਹਾਂ ਨਾਮ ਲੈ ਉਨ੍ਹਾਂ ਆਗੂਆਂ 'ਤੇ ਨਿਸ਼ਾਨੇ ਸਾਧੇ ਜੋ ਅਕਾਲੀ ਦਲ ਨੂੰ ਅਲ਼ਵਿਦਾ ਆਖ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਹਨ।ਉਨ੍ਹਾਂ ਆਖਿਆ ਕਿ ਅਜਿਹੇ ਲੋਕਾਂ ਨੂੰ ਫਸਲੀਂ ਬਟਰੇ ਆਖਿਆ ਜਾਂਦਾ ਹੈ ਜੋ ਜਿਸ ਦੀ ਸਰਕਾਰ ਹੁੰਦੀ ਹੈ ਉਸ ਵੱਲ ਹੋ ਜਾਂਦੇ ਹਨ। ਇਹ ਸਾਰੇ ਤੰਜ ਉਨ੍ਹਾਂ ਨੇ ਅਕਾਲੀ ਦਲ ਚੋਂ ਆਏ ਤਲਵੀਰ ਸਿੰਘ ਗਿੱਲ 'ਤੇ ਕੱਸੇ ਹਨ।

ਕੁੰਵਰ ਵਿਜੈ ਪ੍ਰਤਾਪ ਦਾ ਵੱਡਾ ਖੁਲਾਸਾ (ETV Bharat (ਅੰਮ੍ਰਿਤਸਰ, ਪੱਤਰਕਾਰ))

ਮੈਂ ਕਦੇ ਸਿਆਸਤ 'ਚ ਨਾ ਆਉਂਦਾ

ਕੁੰਵਰ ਵਿਜੈ ਪ੍ਰਤਾਪ ਨੇ ਵੱਡਾ ਬਿਆਨ ਦਿੰਦੇ ਹੋਏ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਉਨ੍ਹਾਂ ਪਤਾ ਹੁੰਦਾ ਕਿ ਅਕਾਲੀ ਦਲ ਨੂੰ ਛੱਡ ਕੇ ਕੁੱਝ ਬੰਦੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਜਾਣਗੇ ਤਾਂ ਉਨਹਾਂ ਨੇ ਪਾਰਟੀ 'ਚ ਤਾਂ ਕੀ ਕਦੇ ਸਿਆਸਤ 'ਚ ਹੀ ਨਹੀਂ ਆਉਣਾ ਸੀ। ਵਿਧਾਇਕ ਨੇ ਆਖਿਆ ਕਿ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਵੀ ਹੋਣ ਗਈਆਂ ਜੋ ਪਾਰਟੀ 'ਚ ਹੋ ਰਹੀਆਂ ਨੇ ਪਰ ਕੇਜਰੀਵਾਲ ਨੂੰ ਉਨ੍ਹਾਂ ਦਾ ਪਤਾ ਵੀ ਨਹੀਂ ਹੋਣਾ।

ਕਾਨੂੰਨ ਵਿਵਸਥਾ 'ਤੇ ਸਾਵਲ

ਐਮਐਲਏ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰਦੇ ਆਖਿਆ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਖ਼ਰਾਬ ਹੋ ਗਈ। ਆਏ ਦਿਨ ਗ੍ਰਨੇਡ ਹਮਲੇ ਹੋ ਰਹੇ ਹਨ। ਜੇਕਰ ਉਨ੍ਹਾਂ ਨੂੰ ਸਰਕਾਰ ਜਿੰਮੇਵਾਰੀ ਸੌਂਪੇ ਤਾਂ ਉਹ ਪੰਜਾਬ ਦੇ ਹਾਲਤ ਅਤੇ ਕਾਨੂੰਨੀ ਵਿਵਸਥਾ ਨੂੰ ਮੁੜ ਤੋਂ ਠੀਕ ਕਰ ਦੇਣਗੇ। ਵਿਧਾਇਕ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਇਸ ਸਭ 'ਤੇ ਧਿਆਨ ਦੇਣਾ ਚਾਹੀਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.