ਸ੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਸਾਨੀ ਆੰਦੋਲਨ ਬਾਰੇ ਕਹੀ ਵੱਡੀ ਗੱਲ, ਸੁਣੋ ਤਾਂ ਜਰਾ... - AMRITSAR KHANAURI BORDER
🎬 Watch Now: Feature Video
Published : Dec 17, 2024, 4:00 PM IST
ਅੰਮ੍ਰਿਤਸਰ: ਖਨੌਰੀ ਬਾਰਡਰ ਤੇ ਸਘੰਰਸ਼ਸ਼ੀਲ ਕਿਸਾਨਾਂ ਅਤੇ ਡੱਲੇਵਾਲ ਦੀ ਵਿਗੜਦੀ ਸਿਹਤ ਸੰਬਧੀ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਵੱਲੋਂ ਵੱਡਾ ਬਿਆਨ ਦਿੰਦਿਆ ਆਖਿਆ ਕਿ ਡੱਲੇਵਾਲ ਵਰਗੇ ਕਿਸਾਨ ਆਗੂਆ ਦੇ ਹੱਕ ਵਿੱਚ ਖੜਨ ਦੀ ਅੱਜ ਲੋੜ ਹੈ ਨਾਂ ਕਿ ਉਦੋਂ ਜਦੋਂ ਉਹ ਜਿੰਦਗੀ ਦੀ ਜੰਗ ਹਾਰ ਜਾਣ। ਜੇਕਰ ਅਸੀ ਸਹੀ ਮਾਇਨੇ ਵਿਚ ਕਿਸਾਨ ਹਿਤੈਸ਼ੀ ਹਾਂ ਤਾਂ ਸਾਨੂੰ ਨਿਰਸੰਕੋਚ ਖਨੌਰੀ ਬਾਰਡਰ ਤੋਂ ਇਲਾਵਾ ਦੂਜੇ ਰਸਤੇ ਅਖਤਿਆਰ ਕਰ ਦਿੱਲੀ ਵੱਲ ਕੂਚ ਕਰ ਆਪਣਾ ਰੋਸ਼ ਜ਼ਾਹਿਰ ਕਰਨਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਸਰਕਾਰਾਂ ਦਾ ਵੀ ਫਰਜ ਬਣਦਾ ਕੀ ਉਹ ਜਲਦ ਤੋਂ ਜਲਦ ਇਸ ਮਸਲੇ ਦਾ ਬੈਠ ਕੇ ਹੱਲ ਕਰਨ। ਉੱਧਰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਬਾਰੇ ਬੋਲੇ ਅਪਸ਼ਬਦਾਂ ਦੇ ਸਵਾਲ 'ਤੇ ਉਨ੍ਹਾਂ ਵੱਲੋਂ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ ਕੀਤਾ ਤੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਪ੍ਰਦਾਨ ਬਾਰੇ ਮੈਂ ਕੋਈ ਵੀ ਸ਼ਬਦ ਬੋਲਣ ਵਿੱਚ ਅਸਮਰੱਥ ਹਾਂ ਬਾਕੀ ਗੁਰਬਾਣੀ ਵਿੱਚ ਵੀ ਔਰਤ ਨੂੰ ਮਾਂ ਕੇ ਸੰਬੋਧਨ ਕੀਤਾ ਗਿਆ ਹੈ ਉਸ ਦੀ ਇੱਜਤ ਕਰਨੀ ਬਣਦੀ ਹੈ।