ਖੰਨਾ 'ਚ ਖੁੱਲ੍ਹੀ ਪਹਿਲੀ ਅਟੱਲ ਟਿੰਕਰਿੰਗ ਲੈਬ, ਵਿਦਿਆਰਥੀਆਂ ਨੂੰ ਹੋਵੇਗਾ ਫ਼ਾਇਦਾ
🎬 Watch Now: Feature Video
ਖੰਨਾ: ਭਾਰਤ ਸਰਕਾਰ ਦੀ ਨਿਧੀ ਯੋਜਨਾ ਅਧੀਨ ਖੰਨਾ ਦੇ ਅਮਲੋਹ ਰੋਡ ਸਥਿਤ ਜੈਨ ਸਕੂਲ ਵਿਖੇ ਅਟਲ ਟਿੰਕਰਿੰਗ ਲੈਬ ਖੋਲੀ ਗਈ। ਇਸ ਸਰਕਾਰੀ ਲੈਬ ਦਾ ਫਾਇਦਾ ਫਰੀ ਵਿੱਚ ਖੰਨਾ ਅਤੇ ਆਲੇ ਦੁਆਲੇ ਦੇ ਸਕੂਲਾਂ ਦੇ ਬੱਚੇ ਉਠਾ ਸਕਦੇ ਹਨ। ਲੈਬ ਦਾ ਉਦਘਾਟਨ ਤਹਿਸੀਲਦਾਰ ਨਵਦੀਪ ਸਿੰਘ ਨੇ ਕੀਤਾ। ਤਹਿਸੀਲਦਾਰ ਨਵਦੀਪ ਸਿੰਘ ਨੇ ਕਿਹਾ ਕਿ ਇਹ ਲੈਬ ਅਤਿ ਆਧੁਨਿਕ ਸਹੂਲਤਾਂ ਨਾਲ ਬਣਾਈ ਗਈ ਹੈ। ਜਿਸਦਾ ਬੱਚਿਆਂ ਨੂੰ ਫਾਇਦਾ ਹੋਵੇਗਾ। ਪ੍ਰਿੰਸੀਪਲ ਮੀਨਾਕਸ਼ੀ ਫੁਲ ਨੇ ਦੱਸਿਆ ਕਿ ਭਾਰਤ ਸਰਕਾਰ ਦੀ 12 ਲੱਖ ਰੁਪਏ ਗਰਾਂਟ ਦੇ ਨਾਲ ਇਕੱਲੇ ਜੈਨ ਸਕੂਲ ਅੰਦਰ ਇਹ ਲੈਬ ਬਣੀ ਹੈ, ਜਿਸਦਾ ਹਜਾਰਾਂ ਵਿਦਿਆਰਥੀਆਂ ਨੂੰ ਲਾਭ ਹੋਵੇਗਾ।