ਲੁਧਿਆਣਾ: ਕੈਨੇਡਾ ਵੱਲੋਂ ਭਾਰਤੀਆਂ ਖਾਸ ਕਰ ਪੰਜਾਬੀਆਂ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਦਿੱਤਾ ਜਾ ਰਿਹਾ ਹੈ ਪਰ ਜੋ ਹੁਣ ਕੈਨੇਡਾ ਨੇ ਕੀਤਾ ਉਸ ਦੀ ਸ਼ਾਇਦ ਕਿਸੇ ਨੇ ਉਮੀਦ ਵੀ ਨਹੀਂ ਕੀਤੀ ਹੋਣੀ। ਕੈਨੇਡਾ ਨੇ ਆਪਣੇ ਪ੍ਰਸਿੱਧ ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਪ੍ਰੋਗਰਾਮ (Student Direct Stream) ਨੂੰ ਬੰਦ ਕਰ ਦਿੱਤਾ ਹੈ। ਇਸ ਫੈਸਲੇ ਨਾਲ ਕੈਨੇਡਾ ਜਾਣ ਲਈ ਤਿਆਰ ਕਰ ਰਹੇ ਨੇ ਹੁਣ ਉਨ੍ਹਾਂ ਦੇ ਆਰਮਾਨ ਹੀ ਪਾਣੀ 'ਚ ਵਹਿ ਗਏ। ਇਸ ਫੈਸਲੇ ਤੋਂ ਬਾਅਦ ਵਿਦਿਆਰਥੀ ਬਹੁਤ ਚਿੰਤਾ 'ਚ ਦਿਖਾਈ ਦੇ ਰਹੇ ਹਨ।
ਵੀਜ਼ਟਰ ਵੀਜ਼ਾ ਵਾਲਿਆਂ ਨੂੰ ਝਟਕਾ
ਇਸ ਦੇ ਨਾਲ ਹੀ ਪਹਿਲਾਂ ਕੈਨੇਡਾ ਵਿਜ਼ਟਰ ਵੀਜ਼ਾ ਦੇ ਨਿਯਮਾਂ 'ਚ ਸਖ਼ਤੀ ਕੀਤੀ ਹੈ। ਭਾਰਤੀਆਂ ਨੂੰ ਹੁਣ 10 ਸਾਲ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ। ਇਸ ਦੀ ਬਜਾਏ ਭਾਰਤੀ ਨਾਗਰਿਕਾਂ ਲਈ ਵਿਜ਼ਟਰ ਵੀਜ਼ੇ ਦੀ ਮਿਆਦ ਘਟਾ ਕੇ 1 ਮਹੀਨੇ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਜ਼ਟਰ ਵੀਜ਼ਾ ਨੂੰ ਸਿੱਧੇ ਤੌਰ ਉਤੇ ਵਰਕ ਵੀਜ਼ਾ ‘ਚ ਤਬਦੀਲ ਕਰਨ ਦੀ ਵਿਵਸਥਾ ਕੀਤੀ ਗਈ ਹੈ। ਕੈਨੇਡਾ ਸਰਕਾਰ ਵੱਲੋਂ ਇਹ ਕਦਮ ਵੀਜ਼ਾ ਪ੍ਰਣਾਲੀ ਵਿੱਚ ਸਖ਼ਤ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ, ਜਿਸ ਕਾਰਨ ਭਾਰਤੀ ਨਾਗਰਿਕਾਂ ਲਈ ਲੰਬੇ ਸਮੇਂ ਦੇ ਵੀਜ਼ੇ ਦੀ ਸਹੂਲਤ ਖ਼ਤਮ ਹੋ ਜਾਵੇਗੀ।
ਇਮੀਗ੍ਰੇਸ਼ਨ ਮਾਹਿਰ ਦਾ ਕੀ ਕਹਿਣਾ
ਇਮੀਗ੍ਰੇਸ਼ਨ ਮਾਹਿਰ ਮੁਤਾਬਿਕ ਦੀਵਾਲੀ ਤੋਂ ਬਾਅਦ ਕੈਨੇਡਾ ਸਰਕਾਰ ਨੇ ਕਾਫ਼ੀ ਬਦਲਾ ਕਰਕੇ ਝਟਕੇ 'ਤੇ ਝਟਕਾ ਦਿੱਤਾ ਹੈ। ਹੁਣ ਕੈਨੇਡਾ ਵੱਲੋਂ ਐਸਡੀਐਸ ਵੀਜ਼ਾ ਬੰਦ ਕਰ ਦਿੱਤਾ ਗਿਆ ਜਦਕਿ 10 ਸਾਲ ਦੇ ਵਿਜ਼ਟਰ ਵੀਜ਼ਾ ਵਿੱਚ ਵੀ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਹਨ। ਮਾਹਿਰ ਦਾ ਕਕਹਿਣਾ ਹੈ ਕਿ ਜਿੰਨ੍ਹਾਂ ਲੋਕਾਂ ਕੋਲ ਪਹਿਲਾਂ ਹੀ ਵੀਜ਼ਾ ਹੈ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਪਰ ਜਿਹੜੇ ਨਵੇਂ ਵਿਦਿਆਰਥੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਜਿਹੜੇ ਵਿਦਿਆਰਥੀ ਡਿਗਰੀ ਅਤੇ ਮਾਸਟਰ ਡਿਗਰੀ ਪ੍ਰੋਗਰਾਮ ਦੇ ਵੀਜ਼ਾ ਲਗਵਾ ਕੇ ਗਏ ਨੇ ਉਹਨਾਂ 'ਤੇ ਇਸ ਦਾ ਅਸਰ ਨਹੀਂ ਪਵੇਗਾ ਪਰ ਗ੍ਰੈਜੂਏਸ਼ਨ ਕਰਨ ਵਾਲਿਆਂ ਬੱਚਿਆਂ ਨੂੰ ਇਸ ਦਾ ਅਸਰ ਸਿੱਧੇ ਤੌਰ 'ਤੇ ਝਲਣਾ ਪਵੇਗਾ। ਇਸ ਦੇ ਨਾਲ ਹੀ ਆਉਂਦੇ ਦਿਨਾਂ ਵਿੱਚ ਭਾਰਤੀ ਵਿਦਿਆਰਥੀ ਕੈਨੇਡਾ ਤੋਂ ਵਾਪਿਸ ਆ ਜਾਣ ਵੱਡੀ ਗਿਣਤੀ ਦੇ ਵਿੱਚ ਇਹ ਇਜਾਫਾ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੇਗਾ। ਉਹਨਾਂ ਕਿਹਾ ਕਿ ਬਾਹਰ ਜਾਣ ਵਾਲੇ ਬੱਚਿਆਂ ਦੇ ਵਿੱਚ ਗਿਣਤੀ ਬਹੁਤ ਘਟੀ ਹੈ 10 ਤੋਂ 15 ਫੀਸਦੀ ਹੀ ਸਟੂਡੈਂਟ ਹੁਣ ਰਹਿ ਗਏ ਹਨ ਜੋ ਬਾਹਰ ਜਾਣ ਬਾਰੇ ਸੋਚ ਰਹੇ ਹਨ।
ਐਸਡੀਐਸ ਕੀ ਹੈ?
ਵਿਦਿਆਰਥੀ ਸਿੱਧੀ ਸਟ੍ਰੀਮ ਅਤੇ ਨਾਈਜੀਰੀਆ ਵਿਦਿਆਰਥੀ ਐਕਸਪ੍ਰੈਸ ਦਾ ਅੰਤ
ਔਟਵਾ, 8 ਨਵੰਬਰ, 2024—ਕੈਨੇਡਾ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਧਿਐਨ ਪਰਮਿਟਾਂ ਲਈ ਅਰਜ਼ੀ ਪ੍ਰਕਿਰਿਆ ਤੱਕ ਬਰਾਬਰ ਅਤੇ ਨਿਰਪੱਖ ਪਹੁੰਚ ਦੇਣ ਲਈ ਵਚਨਬੱਧ ਹੈ। ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਨੂੰ 2018 ਵਿੱਚ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਯੋਗ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਤੇਜ਼ ਪ੍ਰਕਿਰਿਆ ਪ੍ਰਦਾਨ ਕੀਤੀ ਜਾ ਸਕੇ। SDS ਨੂੰ ਅੰਤ ਵਿੱਚ ਐਂਟੀਗੁਆ ਅਤੇ ਬਾਰਬੁਡਾ, ਬ੍ਰਾਜ਼ੀਲ, ਚੀਨ, ਕੋਲੰਬੀਆ, ਕੋਸਟਾ ਰੀਕਾ, ਭਾਰਤ, ਮੋਰੋਕੋ, ਪਾਕਿਸਤਾਨ, ਪੇਰੂ, ਫਿਲੀਪੀਨਜ਼, ਸੇਨੇਗਲ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼, ਤ੍ਰਿਨੀਦਾਦ ਅਤੇ ਟੋਬੈਗੋ, ਅਤੇ ਵੀਅਤਨਾਮ ਦੇ ਕਾਨੂੰਨੀ ਨਿਵਾਸੀਆਂ ਲਈ ਖੋਲ੍ਹਿਆ ਗਿਆ ਸੀ। ਨਾਈਜੀਰੀਆ ਦੇ ਸੰਭਾਵੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਨਾਈਜੀਰੀਆ ਸਟੂਡੈਂਟ ਐਕਸਪ੍ਰੈਸ (ਐਨਐਸਈ) ਨਾਲ ਸਮਾਨ ਪ੍ਰਕਿਰਿਆ ਕੀਤੀ ਸੀ।
ਇਮੀਗ੍ਰੇਸ਼ਨ ਮਾਹਿਰ ਮੁਤਾਬਿਕ "ਐਸਡੀਐਸ ਜਰੀਏ ਬਹੁਤ ਆਸਾਨੀ ਨਾਲ 14 ਜਾਂ 20 ਦਿਨਾਂ 'ਚ ਵੀਜ਼ਾ ਮਿਲ ਜਾਂਦਾ ਸੀ ਪਰ ਹੁਣ ਵੀਜ਼ਾ ਮਿਲਣ ਨੂੰ ਬਹੁਤ ਸਮਾਂ ਲੱਗੇਗਾ। ਹੁਣ ਕੈਨੇਡਾ ਦਾ ਵੀਜ਼ਾ ਵੀ ਆਸ੍ਰਟੇਲੀਆ ਦੇ ਵੀਜ਼ਾ ਵਾਂਗ ਹੀ ਲੱਗੇਗਾ। ਕੈਨੇਡਾ ਨੇ ਇਹ ਕਦਮ ਚੁੱਕ ਕੇ ਸਾਫ਼-ਸਾਫ਼ ਵੀਜ਼ੇ ਹੰਦੇ ਕਰ ਦਿੱਤੇ ਨੇ ਬੇਸ਼ੱਕ ਉਨ੍ਹਾਂ ਨੇ ਖੁੱਲ੍ਹ ਕੇ ਇਸ ਬਾਰੇ ਗੱਲ ਨਹੀਂ ਕੀਤੀ ਪਰ ਆ ਵੀਜ਼ੇ ਹੁਣ ਤੁਸੀਂ ਬੰਦ ਹੀ ਸਮਝੋ"।
"ਐਸਡੀਐਸ 'ਚ ਪਹਿਲਾਂ ਸਾਨੂੰ ਦਸਤਾਵੇਜ਼ ਨਹੀਂ ਲਗਾਉਣੇ ਪੈਂਦੇ ਸਨ। ਹੁਣ 1 ਸਾਲ ਦੀ ਫੀਸ ਅਤੇ ਲਿਿਵੰਗ ਐਕਸਪੈਂਸ ਲਗਾਉਣੇ ਦੀ ਜ਼ਰੂਰਤ ਸੀ ਪਰ ਹੁਣ ਨੌਰਮਲ ਪ੍ਰੋਸੈਸ 'ਚ ਇਨਕਮ ਟੈਕਸ ਦੀਆਂ ਰਿਟਰਨਾਂ ਅਤੇ ਫੰਡ ਵੀ ਦਿਖਾਉਣੇ ਪੈਣਗੇ। ਜਿਸ ਨਾਲ ਵਿਦਿਆਰਥੀਆਂ ਨੂੰ ਬਹੁਤ ਮਸ਼ੁਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਕੈਨੇਡਾ ਦੀ ਇੰਨੀ ਸਖ਼ਤੀ ਨਾਲ ਹੁਣ ਤਾਂ ਸਿਰਫ਼ 10 ਤੋਂ 15 ਫੀਸਦੀ ਬੱਚੇ ਹੀ ਵਿਦੇਸ਼ ਜਾਣ ਵਾਲੇ ਰਹਿ ਗਏ ਨੇ ਪਰ ਕੈਨੇਡਾ ਵੱਲੋਂ ਤਾਂ ਹੁਣ ਵੀਜ਼ਾ ਨੂੰ ਇਨਕਾਰ ਹੀ ਸਮਝੋ"। ਇਮੀਗ੍ਰੇਸ਼ਨ ਮਾਹਿਰ
ਵਿਦਿਆਰਥੀਆਂ ਨੇ ਕਿਵੇਂ ਬਿਆਨ ਕੀਤਾ ਦਰਦ
"ਐਸਡੀਐਸ ਦੀ ਨਿਊਜ਼ ਸੁਣਨ ਤੋਂ ਬਾਅਦ ਸਾਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਮੈਂ ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਸੀ ਪਰ ਹੁਣ ਤਾਂ ਸਾਨੂੰ ਸਾਰੇ ਫੰਡਸ ਦਿਖਾਉਣੇ ਪੈਣਗੇ, ਜਿਸ ਨਾਲ ਬਹੁਤ ਮੁਸ਼ਕਿਲ ਆਵੇਗੀ"। ਰੀਆ, ਵਿਦਿਆਰਥੀਣ
" ਮੈਂ ਕੈਨੇਡਾ ਜਾਣਾ ਸੀ ਪਰ ਹੁਣ ਲੱਗਦਾ ਹੈ ਕੈਨੇਡਾ ਜਾਣ ਦਾ ਕੋਈ ਫਾਇਦਾ ਹੀ ਨਹੀਂ ਕਿਉਂਕਿ ਰੂਲ ਸਖ਼ਤ ਹੋਣ ਕਾਰਨ ਮੈਨੂੰ ਆਪਣਾ ਫੈਸਲਾ ਬਦਲਣਾ ਪਿਆ ਹੈ।" ਹਰਮੀਤ, ਵਿਦਿਆਰਥੀਣ
"ਸੋਚਿਆ ਤਾਂ ਮੈਂ ਕੈਨੇਡਾ ਜਾਣ ਦਾ ਸੀ ਹੁਣ ਕਿਸੇ ਹੋਰ ਦੇਸ਼ 'ਚ ਜਾਣਾ ਪਵੇਗਾ ਕਿੁੳਂਕਿ ਨਵੇਂ ਨਿਯਮਾਂ ਕਾਰਨ ਫੰਡਸ ਦਿਖਾਉਣੇ ਪੈਣਗੇ ਜੋ ਕਿ ਬਹੁਤ ਮੁਸ਼ਕਿਲ ਹੈ" ਵਿਦਿਆਰਥੀ
ਕੈਨੇਡਾ ਨੇ ਕਦੋਂ ਲਿਆ ਫੈਸਲਾ
ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ 'ਚ ਲਗਾਤਾਰ ਤਣਾਅ ਜਾਰੀ ਹੈ। ਜਿਸ ਕਾਰਨ ਸ਼ੁੱਕਰਵਾਰ (8 ਨਵੰਬਰ, 2024) ਕੈਨੇਡਾ ਸਰਕਾਰ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਐਸਡੀਐਸ ਨੂੰ ਤੋਂ ਪ੍ਰਭਾਵੀ ਤੌਰ ‘ਤੇ ਬੰਦ ਕਰ ਦਿੱਤਾ ਹੈ। ਜਿਸ ਨਾਲ ਫਾਸਟ-ਟਰੈਕ ਸਟੱਡੀ ਪਰਮਿਟ ਪ੍ਰਕਿਰਿਆ ਨੂੰ ਖ਼ਤਮ ਕੀਤਾ ਗਿਆ ਹੈ। ਇਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਲਦੀ ਵੀਜ਼ਾ ਲੈਣ ਵਿੱਚ ਮਦਦ ਮਿਲਦੀ ਸੀ, ਪਰ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਗਈ ਹੈ।