ਲੁਧਿਆਣਾ: ਬੀਤੇ ਦਿਨ ਸੋਸ਼ਲ ਮੀਡੀਆ ਇਨਫਲੁੲੈਂਸਰ ਗੁਰਵਿੰਦਰ ਸਿੰਘ ਉਰਫ ਪ੍ਰਿੰਕਲ 'ਤੇ ਹੋਈ ਗੋਲੀਬਾਰੀ ਦੇ ਮਾਮਲੇ 'ਚ ਪੁਲਿਸ ਨੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਦੋਵੇਂ ਹੀ ਇਲਾਜ ਅਧੀਨ ਹਨ। ਮੁਲਜ਼ਮ ਰਿਸ਼ਬ ਬੈਨੀਪਾਲ ਅਤੇ ਸੁਸ਼ੀਲ ਜੱਟ ਨੂੰ ਪੁਲਿਸ ਨੇ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਉਹ ਦੋਵੇਂ ਹੀ ਇਲਾਜ ਕਰਵਾਉਣ ਦੇ ਲਈ ਸਿਵਿਲ ਹਸਪਤਾਲ ਪਹੁੰਚੇ ਸਨ। ਇਸ ਦੀ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀ ਸ਼ੁਭਮ ਅਗਰਵਾਲ ਨੇ ਦਿੱਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਦੇ ਦੌਰਾਨ ਇਨ੍ਹਾਂ ਦੋਵਾਂ ਨੂੰ ਵੀ ਗੋਲੀਆਂ ਲੱਗੀਆਂ ਸਨ। ਪੁਲਿਸ ਦੇ ਦੇਰ ਰਾਤ ਤੱਕ ਇਨ੍ਹਾਂ ਦਾ ਪਿੱਛਾ ਕਰਦੀ ਰਹੀ। ਜਿਸ ਤੋਂ ਪੁਲਿਸ ਨੇ ਇਨ੍ਹਾਂ ਨੂੰ ਰਾਊਂਡਅੱਪ ਕਰ ਲਿਆ ਅਤੇ ਡੀ ਐਮ ਸੀ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ 17 ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ ਅਤੇ ਕੁਝ ਖੋਲ ਵੀ ਮਿਲੇ ਹਨ। ਮੁਲਜ਼ਮ 'ਤੇ ਪਹਿਲਾਂ ਹੀ ਕਈ ਮਾਮਲੇ ਦਰਜ ਹਨ।
ਹਮਲੇ ਦੇ ਵਿੱਚ ਪ੍ਰਿੰਕਲ ਦੇ 7 ਗੋਲੀਆਂ ਲੱਗੀਆਂ
ਜਾਣਕਾਰੀ ਦਿੰਦੇ ਸ਼ੁਭਮ ਅਗਰਵਾਲ ਨੇ ਕਿਹਾ ਕਿ 32 ਬੋਰ ਹਥਿਆਰ ਵੀ ਮੌਕੇ ਤੋਂ ਬਰਾਮਦ ਹੋਇਆ ਹੈ ਜੋ ਕਿ ਗੈਰ ਕਾਨੂੰਨੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ ਦੇ ਵਿੱਚ ਪ੍ਰਿੰਕਲ ਦੇ 7 ਗੋਲੀਆਂ ਲੱਗੀਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਰੀਸ਼ਬ ਅਤੇ ਸੁਸ਼ੀਲ ਨੂੰ ਗੋਲੀਬਾਰੀ ਦੇ ਦੌਰਾਨ ਗੋਲੀਆਂ ਲੱਗੀਆਂ ਸਨ ਕਿਉਂਕਿ ਪ੍ਰਿੰਕਲ ਵੱਲੋਂ ਵੀ ਇਨ੍ਹਾਂ ਮੁਲਜ਼ਮਾਂ 'ਤੇ ਫਾਇਰ ਕੀਤੇ ਗਏ ਸਨ। ਫਿਲਹਾਲ ਉਨ੍ਹਾਂ ਦੋਵਾਂ ਦੀ ਹਾਲਤ ਪੁਲਿਸ ਨੇ ਖਤਰੇ ਤੋਂ ਬਾਅਦ ਦੱਸੀ ਹੈ ਅਤੇ ਡੀ ਐਮ ਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਸ਼ੁਭਮ ਅਗਰਵਾਲ ਨੇ ਕਿਹਾ ਦੋਵੇਂ ਜਦੋਂ ਠੀਕ ਹੋ ਜਾਣਗੇ ਤਾਂ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਿੰਕਲ ਦੇ 7 ਗੋਲੀਆਂ ਲੱਗੀਆਂ ਅਤੇ ਨਵਜੀਤ ਦੀ ਪਿੱਠ 'ਤੇ 2 ਗੋਲੀਆਂ ਲੱਗੀਆਂ ਹਨ।
ਛੇ ਤੋਂ ਸੱਤ ਮੁਲਜ਼ਮ ਇਸ ਵਾਰਦਾਤ ਦੇ ਵਿੱਚ ਸ਼ਾਮਿਲ
ਸ਼ੁਭਮ ਅਗਰਵਾਲ ਨੇ ਕਿਹਾ ਕਿ ਮੁਲਜ਼ਮਾਂ ਦੇ ਗੋਲੀਆਂ ਲੱਗੀਆਂ ਨੇ। ਇਨ੍ਹਾਂ ਤੇ ਪਰਿੰਕਲ ਨੇ ਆਪਣੇ ਲਾਇਸੇਂਸ 30 ਬੋਰ ਦੇ ਨਾਲ ਫਾਇਰ ਕੀਤੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਹੀ ਇਸ ਨੂੰ ਅਸਲਾ ਲਾਇਸੰਸ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨਾਂ ਨੇ ਮੁਲਜ਼ਮਾਂ ਨੂੰ ਦੁਰਗਾ ਮਾਤਾ ਮੰਦਿਰ ਕੋਲ ਰਾਊਂਡਅੱਪ ਕੀਤਾ ਸੀ। ਸ਼ੁਭਮ ਅਗਰਵਾਲ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਦੀ ਹਾਲਤ ਠੀਕ ਹੋਣ ਤੋਂ ਬਾਅਦ ਇਨ੍ਹਾਂ ਦੇ ਬਿਆਨ ਲਏ ਜਾਣਗੇ ਅਤੇ ਉਸ ਤੋਂ ਬਾਅਦ ਅੱਗੇ ਦੀ ਹੋਰ ਤਫਤੀਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਾਰਦਾਤ ਦੇ ਵਿੱਚ ਛੇ ਤੋਂ ਸੱਤ ਮੁਲਜ਼ਮ ਸ਼ਾਮਿਲ ਹਨ ਜੋ ਕਿ ਮੌਕੇ ਤੋਂ ਐਕਟੀਵਾ ਖੋ ਕੇ ਵੀ ਫਰਾਰ ਹੋਏ ਸਨ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਐਫ ਆਈ ਆਰ ਦਰਜ ਕੀਤੀ ਗਈ ਹੈ। ਇਨ੍ਹਾਂ ਨੇ ਆਪਣੀ ਇੱਕ ਮੋਟਰਸਾਈਕਲ ਵੀ ਉੱਥੇ ਛੱਡ ਦਿੱਤੀ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰ ਕੀਤੀ ਜਾ ਰਹੀ ਹੈ।