ETV Bharat / entertainment

ਹੈਦਰਾਬਾਦ 'ਚ ਨਾਟ ਪੇਸ਼ਕਾਰੀ ਕਰਨਗੇ ਇਹ ਵੱਡੇ ਬਾਲੀਵੁੱਡ ਐਕਟਰਜ਼, ਕੱਲ੍ਹ ਹੋਵੇਗਾ ਮੰਚਨ - POLLYWOOD LATEST NEWS

10 ਨਵੰਬਰ ਨੂੰ ਹੈਦਰਾਬਾਦ ਦੇ ਵਿਸ਼ਾਲ ਆਡੀਟੋਰੀਅਮ ਵਿੱਚ ਇੱਕ ਨਾਟਕ ਦੀ ਪੇਸ਼ਕਾਰੀ ਹੋਣ ਜਾ ਰਹੀ ਹੈ।

great Bollywood actors
great Bollywood actors (facebook)
author img

By ETV Bharat Entertainment Team

Published : Nov 9, 2024, 6:58 PM IST

ਚੰਡੀਗੜ੍ਹ: ਹਿੰਦੀ ਸਿਨੇਮਾ ਦੀਆਂ ਅਜ਼ੀਮ-ਓ-ਤਰੀਨ ਸ਼ਖਸ਼ੀਅਤਾਂ ਅਤੇ ਮੰਝੇ ਹੋਏ ਐਕਟਰਜ਼ ਵਿੱਚ ਅਪਣਾ ਸ਼ੁਮਾਰ ਕਰਵਾਉਂਣ 'ਚ ਸਫ਼ਲ ਰਹੇ ਹਨ ਰਜਿੰਦਰ ਗੁਪਤਾ ਅਤੇ ਹਿਮਾਨੀ ਸ਼ਿਵਪੁਰੀ, ਜੋ ਫਿਲਮਾਂ ਦੇ ਨਾਲ-ਨਾਲ ਥੀਏਟਰ ਦੀ ਦੁਨੀਆਂ ਵਿੱਚ ਵੀ ਇੰਨੀਂ ਦਿਨੀਂ ਬਰਾਬਰਤਾ ਨਾਲ ਸਰਗਰਮ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੀ ਰੰਗਮੰਚ ਦੀ ਦੁਨੀਆਂ ਵਿੱਚ ਵੱਧ ਰਹੀ ਲੋਕਪ੍ਰਿਅਤਾ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ, ਉਨ੍ਹਾਂ ਦਾ ਨਵਾਂ ਨਾਟਕ 'ਜੀਨਾ ਇਸੀ ਕਾ ਨਾਮ ਹੈ', ਜਿਸ ਦਾ ਪ੍ਰਸਤੁਤੀ-ਕਰਨ ਜਲਦ ਹੈਦਰਾਬਾਦ 'ਚ ਹੋਣ ਜਾ ਰਿਹਾ ਹੈ।

'ਇਟਸ ਆਨ 24 ਪ੍ਰੋਡੋਕਸ਼ਨ' ਵੱਲੋਂ ਵੱਡੇ ਪੱਧਰ ਉੱਪਰ ਆਯੋਜਿਤ ਕੀਤੇ ਜਾ ਰਹੇ ਉਕਤ ਨਾਟਕ ਦੀ ਪੇਸ਼ਕਾਰੀ ਭਲਕੇ 10 ਨਵੰਬਰ ਨੂੰ ਸ਼ਾਮ 5 ਵਜੇ ਹੈਦਰਾਬਾਦ ਦੇ ਵਿਸ਼ਾਲ ਆਡੀਟੋਰੀਅਮ ਵਿਖੇ ਹੋਵੇਗੀ, ਜਿਸ ਦੀਆਂ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ।

ਓਮਰਾਂ ਦੇ ਪੜਾਅ ਚਾਹੇ ਕਿੰਨੇ ਵੀ ਤੈਅ ਕਰ ਲਏ ਜਾਣ, ਪਰ ਮਨ ਅੰਦਰਲੇ ਚਾਅ ਅਤੇ ਉਮੰਗਾਂ ਕਦੇ ਖਤਮ ਨਹੀਂ ਹੁੰਦੀਆਂ ਅਤੇ ਅਜਿਹੇ ਹੀ ਜ਼ਿੰਦਗੀ ਅੰਦਰਲੇ ਦੁੱਖ ਅਤੇ ਸੁੱਖ ਭਰੇ ਵੱਖ-ਵੱਖ ਰੰਗਾਂ ਦੀ ਤਰਜ਼ਮਾਨੀ ਕਰਦਾ ਹੈ ਉਕਤ ਨਾਟਕ, ਜਿਸ ਵਿੱਚ ਲੀਡਿੰਗ ਰੋਲਜ਼ ਅਦਾ ਕਰਦੇ ਨਜ਼ਰੀ ਪੈਣਗੇ ਰਜਿੰਦਰ ਗੁਪਤਾ ਅਤੇ ਹਿਮਾਨੀ ਸ਼ਿਵਪੁਰੀ, ਜੋ ਬੇਸ਼ੁਮਾਰ ਹਿੰਦੀ ਫਿਲਮਾਂ ਵਿੱਚ ਅਪਣੀ ਅਸਾਧਾਰਨ ਅਦਾਕਾਰੀ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ।

ਬਾਲੀਵੁੱਡ ਵਿੱਚ ਕਈ ਦਹਾਕਿਆਂ ਦਾ ਲੰਮਾ ਪੈਂਡਾ ਤੈਅ ਕਰ ਚੁੱਕੇ ਰਜਿੰਦਰ ਗੁਪਤਾ ਅਤੇ ਹਿਮਾਨੀ ਸ਼ਿਵਪੁਰੀ ਦੇ ਅਦਾਕਾਰੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਨਿਭਾਈਆਂ ਅਣਗਿਣਤ ਭੂਮਿਕਾਵਾਂ ਦਰਸ਼ਕਾਂ ਦੇ ਮਨਾਂ ਵਿੱਚ ਅਮਿੱਟ ਛਾਪ ਛੱਡਣ ਵਿੱਚ ਸਫ਼ਲ ਰਹੀਆਂ ਹਨ, ਜਿੰਨ੍ਹਾਂ ਸ਼ਾਨਦਾਰ ਫਿਲਮੀ ਪਾਰੀ ਦੇ ਨਾਲ-ਨਾਲ ਹੁਣ ਥੀਏਟਰ ਜਗਤ ਵਿੱਚ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਅਤੇ ਸਨੇਹ ਮਿਲ ਰਿਹਾ ਹੈ, ਜਿੰਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰ ਚੁੱਕੇ ਦਾਇਰੇ ਦਾ ਅਹਿਸਾਸ ਕਰਵਾਏਗਾ ਉਕਤ ਪਲੇਅ, ਜਿਸ ਵਿੱਚ ਵੱਡੀ ਗਿਣਤੀ ਦਰਸ਼ਕ ਆਨੰਦ ਮਾਣਨਗੇ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.