60 ਵਰ੍ਹਿਆਂ ਦੇ ਬਾਬੇ ਨੇ ਦਿੱਤੀ ਕੋਰੋਨਾ ਨੂੰ ਮਾਤ, ਠੀਕ ਹੋਣ ਤੋਂ ਬਾਅਦ ਆਖਿਆ 'ਜਾਨ ਹੈ ਤਾਂ ਜਹਾਨ ਹੈ' - Corona patient in nawa shehar recovered
🎬 Watch Now: Feature Video
ਸ਼ਹੀਦ ਭਗਤ ਸਿੰਘ ਨਗਰ: ਜ਼ਿਲ੍ਹੇ ਦੇ ਪਿੰਡ ਲਧਾਣਾ ਝਿੱਕਾ ਦੇ ਦਲਜਿੰਦਰ ਸਿੰਘ ਨੇ ਕੋਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਮਾਤ ਦਿੱਤੀ ਹੈ। 60 ਵਰ੍ਹਿਆਂ ਦੇ ਦਲਜਿੰਦਰ ਸਿੰਘ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪੌਜ਼ੀਟਿਵ ਆਈ ਸੀ। 14 ਦਿਨ ਤੱਕ ਸਰਕਾਰੀ ਹਸਪਤਾਲ ਵਿੱਚ ਚੱਲੇ ਇਲਾਜ ਤੋਂ ਬਾਅਦ ਦਲਜਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ। ਇਸ ਮੌਕੇ ਦਲਜਿੰਦਰ ਸਿੰਘ ਨੇ ਕੋਰੋਨਾ ਤੋਂ ਬਚਣ ਲਈ ਘਰੋਂ ਬਾਹਰ ਨਾ ਜਾਣ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।