ਬੈਂਸ ਨੇ ਕੈਬਿਨੇਟ ਮੰਤਰੀ ਰੰਧਾਵਾ ਦੀ ਵਾਇਰਲ ਵੀਡੀਓ ਦੀ ਜਾਂਚ ਕਰਨ ਦੀ ਕੀਤੀ ਅਪੀਲ - ਸਿਮਰਜੀਤ ਸਿੰਘ ਬੈਂਸ
🎬 Watch Now: Feature Video
ਫ਼ਤਿਹਗੜ੍ਹ ਸਾਹਿਬ 'ਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ 'ਚ ਉਨ੍ਹਾਂ ਨੇ ਰੰਧਾਵਾ ਦੀ ਵਾਇਰਲ ਹੋਈ ਵੀਡੀਓ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ 'ਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦਾ ਨਿਰਾਦਰ ਕੀਤਾ ਹੈ ਜਿਸ 'ਤੇ ਸੂਬਾ ਸਰਕਾਰ ਚੁੱਪ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਇਰਲ ਵੀਡੀਓ 'ਤੇ ਕੈਪਟਨ ਸਰਕਾਰ ਨੂੰ ਜਾਂਚ ਪੜਤਾਲ ਕਰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਓਡੀਸ਼ਾ ਦੇ ਮੰਗੂ ਮੱਠ ਗੁਰਦੁਆਰਾ ਨੂੰ ਲੈ ਕੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੰਗੂ ਮੱਠ ਗੁਰਦੁਆਰਾ ਦੇ ਵਿਕਾਸ ਉਨ੍ਹਾਂ ਨੇ ਲਈ ਅਕਾਲ ਤਖ਼ਤ ਨਾਲ ਲਿਖਤੀ ਰੂਪ 'ਚ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਚਾਇਤੀ ਜ਼ਮੀਨ ਦੇ ਮਾਮਲੇ 'ਤੇ ਕੈਪਟਨ ਤੇ ਬਾਦਲ ਪਰਿਵਾਰ 'ਤੇ ਤੰਜ ਕੱਸੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਪੰਚਾਇਤੀ ਜ਼ਮੀਨ 'ਤੇ ਕੋਈ ਹੱਕ ਨਹੀਂ ਹੈ ਉਹ ਪੰਚਾਇਤ ਦੀ ਜ਼ਮੀਨ ਹੈ। ਉਸ ਜ਼ਮੀਨ ਨੂੰ ਸੂਬਾ ਸਰਕਾਰ ਨਹੀਂ ਵੇਚ ਸਕਦੀ।