ਸਿੱਧੂ ਦੀ ਜੱਫ਼ੀ ਨੇ ਕਾਂਗਰਸ ਦਾ ਬੇੜਾ ਗਰਕ ਕੀਤਾ: ਸ਼ਵੇਤ ਮਲਿਕ - Captain amrinder singh
🎬 Watch Now: Feature Video
ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਂਗਰਸ ਵੱਲੋਂ ਮੰਤਰੀ-ਮੰਡਲ ਵਿੱਚ ਕੀਤੇ ਗਏ ਫੇਰ ਬਦਲ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨੇ ਵਿਨ੍ਹੇ। ਉਨ੍ਹਾਂ ਕਿਹਾ ਕਿ ਸਿੱਧੂ ਕਿਸੇ ਸਮੇਂ ਰਾਹੁਲ ਗਾਂਧੀ ਨੂੰ ਪੱਪੂ ਕਹਿੰਦਾ ਸੀ ਤੇ ਭਾਜਪਾ ਨੂੰ ਮਾਂ ਪਾਰਟੀ ਕਹਿੰਦਾ ਸੀ। ਅੱਜ ਮੰਤਰੀ-ਮੰਡਲ ਵਿੱਚ ਫ਼ੇਰ ਬਦਲ ਕਰ ਕੇ ਉਸ ਦਾ ਅੰਹਕਾਰ ਖ਼ਤਮ ਹੋ ਗਿਆ ਹੈ ਤੇ ਇਹ ਨਾਲ ਹੀ ਜਾਅਲੀ ਪਾਰਟੀ ਬਣਾਉਣ ਵਿੱਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੁੱਖ ਮੰਤਰੀ ਦੀ ਕੁਰਸੀ ਪਿੱਛੇ ਪੈ ਗਿਆ ਹੈ।