ਸਰਕਾਰਾਂ ਵੱਲੋਂ ਕਦੇ ਤਾਂ ਸ਼ਾਰਬ ਦੀਆਂ ਨਵੀਆਂ ਪਾਲਿਸੀਆਂ ਬਣਾਈਆਂ ਜਾ ਰਹੀ ਨੇ ਅਤੇ ਕਦੇ ਉਨ੍ਹਾਂ ਦੇ ਲੱਕੀ ਡਰਾਅ ਕੱਢੇ ਜਾ ਰਹੇ ਹਨ। ਕਦੇ ਤਾਂ ਸ਼ਰਾਬ ਨੂੰ ਸਸਤਾ ਕੀਤਾ ਜਾ ਰਿਹਾ ਤਾਂ ਕਦੇ ਇੱਕ ਦਮ ਹੀ ਰੇਟ ਵਧਾ ਕੇ ਸ਼ਰਾਬ ਦੇ ਸ਼ੌਕੀਨਾਂ ਨੂੰ ਝਟਕੇ ਦਿੱਤੇ ਜਾ ਰਹੇ ਹਨ।ਮੀਡੀਆ ਰਿਪੋਰਟਾਂ ਮੁਤਾਬਿਕ ਸ਼ਰਾਬ ਅਤੇ ਬੀਅਰ ਦੀਆਂ ਸੋਧੀਆਂ ਦਰਾਂ ਆਉਣ ਵਾਲੇ ਦਿਨਾਂ ਵਿੱਚ ਨੋਟੀਫਾਈ ਕੀਤੀਆਂ ਜਾਣਗੀਆਂ। ਇਸ ਮਾਮਲੇ ਤੋਂ ਜਾਣੂ ਸਰਕਾਰੀ ਸੂਤਰਾਂ ਅਨੁਸਾਰ ਸੂਬਾ ਸਰਕਾਰ ਸਪੈਸ਼ਲ ਐਕਸਾਈਜ਼ ਡਿਊਟੀ (ਐਸਈਸੀ) ਵਧਾਉਣ ਤੋਂ ਇਲਾਵਾ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ, ਜੋ ਪਿਛਲੇ ਸਾਲ ਘਟਾਈ ਗਈ ਸੀ।
ਕਿੰਨੇ ਦੀ ਮਿਲੇਗੀ ਇੱਕ ਬੋਤਲ
ਦੱਸ ਦਈਏ ਕਿ ਆਬਕਾਰੀ ਵਿਭਾਗ ਨੇ ਸਰਕਾਰ ਨੂੰ ਇੱਕ ਪ੍ਰਸਤਾਵ ਭੇਜ ਕੇ ਚਾਲੂ ਵਿੱਤੀ ਸਾਲ ਵਿੱਚ ਘੱਟੋ-ਘੱਟ 1,900 ਕਰੋੜ ਰੁਪਏ ਵਧਾਉਣ ਲਈ ਸ਼ਰਾਬ ਦੀਆਂ ਕੀਮਤਾਂ ਵਿੱਚ ਸੋਧ ਕਰਨ ਦੀ ਇਜਾਜ਼ਤ ਮੰਗੀ ਹੈ। ਸੂਤਰਾਂ ਮੁਤਾਬਕ ਸ਼ਰਾਬ 'ਤੇ 20 ਰੁਪਏ ਅਤੇ ਬੀਅਰ 'ਤੇ 10 ਰੁਪਏ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਦਰਅਸਲ ਤੇਲੰਗਾਨਾ ਸਰਕਾਰ ਸ਼ਰਾਬ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਮੁੱਖ ਮੰਤਰੀ ਏ ਰੇਵੰਤ ਰੈਡੀ ਨੇ ਹਾਲ ਹੀ ਵਿੱਚ ਮਾਲੀਆ ਪੈਦਾ ਕਰਨ ਵਾਲੇ ਵਿਭਾਗਾਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਵਿਭਾਗ ਕੋਲ ਕਰੀਬ 2500 ਕਰੋੜ ਰੁਪਏ ਦੀ ਘਾਟ ਹੈ।
800 ਕਰੋੜ ਰੁਪਏ ਦਾ ਮਾਲੀਆ ਨੁਕਸਾਨ
ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਬ੍ਰਾਂਡ ਅਤੇ ਮਾਤਰਾ ਦੇ ਆਧਾਰ 'ਤੇ ਭਾਰਤੀ ਬਣੀ ਵਿਦੇਸ਼ੀ ਸ਼ਰਾਬ (ਆਈ.ਐੱਮ.ਐੱਫ.ਐੱਲ.) ਅਤੇ ਵਿਦੇਸ਼ੀ ਸ਼ਰਾਬ (ਐੱਫ.ਐੱਲ.) 'ਤੇ 10 ਰੁਪਏ ਪ੍ਰਤੀ ਬੋਤਲ ਤੋਂ 120 ਰੁਪਏ ਤੱਕ ਦੀ ਕਟੌਤੀ ਕੀਤੀ ਸੀ। ਇਸ ਤੋਂ ਇਲਾਵਾ ਸਰਕਾਰ ਬੀਅਰ ਦੀ ਕੀਮਤ 10 ਰੁਪਏ ਵਧਾਉਣ ਦੀ ਵੀ ਯੋਜਨਾ ਬਣਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪਿਛਲੀ ਸਰਕਾਰ ਨੂੰ ਉਮੀਦ ਸੀ ਕਿ ਸ਼ਰਾਬ ਦੀਆਂ ਕੀਮਤਾਂ ਵਿੱਚ ਕਮੀ ਨਾਲ ਵਿਕਰੀ ਵਧੇਗੀ, ਪਰ ਇਸ ਨਾਲ 800 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਇਆ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਨੂੰ ਐਸਈਸੀ ਨੂੰ ਮਜ਼ਬੂਤ ਕਰਨ ਤੋਂ 800 ਕਰੋੜ ਰੁਪਏ, ਕੀਮਤ ਵਾਧੇ ਤੋਂ 800 ਕਰੋੜ ਰੁਪਏ ਅਤੇ ਬੀਅਰ ਦੀ ਵਿਕਰੀ ਤੋਂ 500 ਕਰੋੜ ਰੁਪਏ ਮਿਲਣਗੇ। ਸਰਕਾਰ ਨੂੰ ਇਨ੍ਹਾਂ ਉਪਾਵਾਂ ਤੋਂ 1,900 ਕਰੋੜ ਰੁਪਏ ਦਾ ਮਾਲੀਆ ਮਿਲੇਗਾ।