ਚੰਡੀਗੜ੍ਹ: ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਪੰਜਾਬ 95' ਇਸ ਸਮੇਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਇਹ ਫਿਲਮ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਹੈ, ਜਿੰਨ੍ਹਾਂ ਨੇ ਪੰਜਾਬ ਪੁਲਿਸ ਦੁਆਰਾ 25,000 ਗੈਰ-ਕਾਨੂੰਨੀ ਕਤਲਾਂ, ਲਾਪਤਾ ਹੋਣ ਅਤੇ ਗੁਪਤ ਸਸਕਾਰ ਦੇ ਪਿੱਛੇ ਦੀ ਕੌੜੀ ਸੱਚਾਈ ਦਾ ਪਰਦਾਫਾਸ਼ ਕੀਤਾ ਸੀ। ਇਸਦੇ ਸ਼ਕਤੀਸ਼ਾਲੀ ਵਿਸ਼ਾ ਵਸਤੂ ਨੂੰ ਦੇਖਦੇ ਹੋਏ ਫਿਲਮ ਵਿਵਾਦਾਂ ਵਿੱਚ ਘਿਰੀ ਹੋਈ ਹੈ।
ਹਾਲ ਹੀ ਵਿੱਚ ਗਾਇਕ ਦਿਲਜੀਤ ਦੁਸਾਂਝ ਨੇ ਇਸ ਦੀ ਰਿਲੀਜ਼ ਮਿਤੀ ਬਾਰੇ ਖੁਲਾਸਾ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਫਿਲਮ 7 ਫਰਵਰੀ ਨੂੰ ਅੰਤਰਰਾਸ਼ਟਰੀ ਰਿਲੀਜ਼ ਹੋਏਗੀ ਪਰ ਬਾਅਦ ਵਿੱਚ ਅਦਾਕਾਰ ਨੇ ਖੁਲਾਸਾ ਕੀਤਾ ਕਿ ਇਹ ਫਿਲਮ 7 ਫਰਵਰੀ ਨੂੰ ਵੀ ਰਿਲੀਜ਼ ਨਹੀਂ ਕੀਤੀ ਜਾਵੇਗੀ। ਹੁਣ ਫਿਲਮ ਨੂੰ ਫਿਰ ਤੋਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਸ ਪੂਰੇ ਮਾਮਲੇ ਉਤੇ ਦਿਲਜੀਤ ਦੁਸਾਂਝ ਨੇ ਆਪਣੀ ਚੁੱਪੀ ਤੋੜਦੇ ਹੋਏ ਕਾਫੀ ਸਖ਼ਤ ਸ਼ਬਦਾਂ ਵਿੱਚ ਬਿਆਨ ਜਾਰੀ ਕੀਤਾ।
ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਦੁਸਾਂਝ ਨੇ ਸ਼ੇਅਰ ਕੀਤਾ, "ਅੱਜ ਨਹੀਂ ਤਾਂ ਕੱਲ੍ਹ ਸੱਚ ਸਾਹਮਣੇ ਆਊਗਾ। ਸੱਚ ਨੂੰ ਕੋਈ ਨਹੀਂ ਰੋਕ ਸਕਦਾ। ਬਾਬਾ ਕਰੂ ਕਿਰਪਾ, ਮੈਨੂੰ ਪੂਰਾ ਯਕੀਨ ਆ ਕੋਈ ਰਾਹ ਨਿਕਲੂਗਾ ਅਤੇ ਇਹ ਕਹਾਣੀ ਲੋਕਾਂ ਸਾਹਮਣੇ ਆਊਗੀ।"
ਇਸ ਤੋਂ ਇਲਾਵਾ ਅਦਾਕਾਰ ਨੇ ਜਸਵੰਤ ਸਿੰਘ ਖਾਲੜਾ ਦਾ ਇੱਕ ਭਾਸ਼ਣ ਵੀ ਪੋਸਟ ਕੀਤਾ, ਜਿਸ ਵਿੱਚ ਖਾਲੜਾ ਕਹਿੰਦੇ ਹਨ, "ਜਰਵਾਣਿਓ...ਘੱਟੋ-ਘੱਟ ਸਾਨੂੰ ਇਹ ਤਾਂ ਦੱਸ ਦਿਓ ਕਿ ਲਾਸ਼ ਕਿਸ ਦੀ ਹੈ ਤਾਂ ਜੋ ਪਰਿਵਾਰ ਆਪਣੇ ਚਹੇਤਿਆਂ ਬਾਰੇ ਜਾਣ ਸਕਣ।" ਉਲੇਖਯੋਗ ਹੈ ਕਿ ਮੁੱਖ ਤੌਰ 'ਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ.ਬੀ.ਐੱਫ.ਸੀ.) ਨਾਲ ਟਕਰਾਅ ਕਾਰਨ 'ਪੰਜਾਬ 95' ਦੀ ਰਿਲੀਜ਼ ਨੂੰ ਫਿਰ ਤੋਂ ਦੇਰੀ ਹੋ ਗਈ ਹੈ।
Shaheed Jaswant Singh Khalra Ji
— Kaur Jas ❤️🔥⚡️ (@DonutEvenTryy) January 12, 2025
We can only hope the Movie Punjab 95 does you Justice. 🙌🏽 pic.twitter.com/9XbiL6omiC
ਕੌਣ ਸੀ ਜਸਵੰਤ ਸਿੰਘ ਖਾਲੜਾ
ਜਸਵੰਤ ਸਿੰਘ ਖਾਲੜਾ ਪੰਜਾਬ ਦੇ ਇੱਕ ਪ੍ਰਮੁੱਖ ਮਨੁੱਖੀ ਅਧਿਕਾਰ ਕਾਰਕੁਨ ਸਨ, ਜੋ 1980 ਅਤੇ 1990 ਦੇ ਦਹਾਕੇ ਵਿੱਚ ਪੰਜਾਬ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਦੌਰਾਨ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਪਰਦਾਫਾਸ਼ ਕਰਨ ਲਈ ਆਪਣੇ ਨਿਡਰ ਕੰਮ ਲਈ ਜਾਣੇ ਜਾਂਦੇ ਸਨ। ਖਾਲੜਾ ਦੇ ਤਫ਼ਤੀਸ਼ੀ ਯਤਨਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਨਜ਼ਰਬੰਦੀਆਂ ਅਤੇ ਗੁਪਤ ਸਸਕਾਰ ਵਿੱਚ ਸ਼ਾਮਲ ਸੀ, ਜਿਸ ਵਿੱਚ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦਾ ਸਹੀ ਰਿਕਾਰਡਾਂ ਤੋਂ ਬਿਨ੍ਹਾਂ ਨਿਪਟਾਰਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: