ਅੱਜ ਦੇ ਸਮੇਂ 'ਚ ਦਫ਼ਤਰ, ਸਕੂਲ ਅਤੇ ਕਾਲਜ ਜਾਣ ਸਮੇਂ ਲੋਕ ਆਪਣੇ ਨਾਲ ਪਾਣੀ ਦੀਆਂ ਬੋਤਲਾਂ ਲੈ ਕੇ ਜਾਂਦੇ ਹਨ ਅਤੇ ਕਈ ਲੋਕ ਰਾਸਤੇ 'ਚੋ ਪਲਾਸਿਟਕ ਦੇ ਪਾਣੀ ਦੀ ਬੋਤਲ ਖਰੀਦ ਲੈਂਦੇ ਹਨ। ਪਲਾਸਟਿਕ ਦੀ ਬੋਤਲ 'ਚ ਬੰਦ ਪਾਣੀ ਪੀਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਹਾਲਾਂਕਿ, ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ ਅਤੋ ਰੋਜ਼ਾਨਾ ਤੁਹਾਨੂੰ ਭਰਪੂਰ ਮਾਤਰਾ 'ਚ ਪਾਣੀ ਪੀਣਾ ਚਾਹੀਦਾ ਹੈ ਪਰ ਬੋਲਤਬੰਦ ਪਾਣੀ ਰੋਜ਼ਾਨਾ ਪੀਣਾ ਸਹੀਂ ਨਹੀਂ ਹੈ। ਬੋਤਲਬੰਦ ਪਾਣੀ ਦਾ ਵਾਰ-ਵਾਰ ਸੇਵਨ ਆਪਣੇ ਨਾਲ ਕਈ ਖਤਰੇ ਲੈ ਕੇ ਆਉਦਾ ਹੈ, ਜੋ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊੰਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਬੋਤਲਬੰਦ ਪਾਣੀ ਦੇ ਨੁਕਸਾਨਾਂ ਬਾਰੇ ਗੱਲ ਕੀਤੀ ਹੈ।
ਬੋਤਲਬੰਦ ਪਾਣੀ ਚੰਗਾ ਕਿਉਂ ਨਹੀਂ ਹੈ?
- ਪਾਣੀ ਵਿੱਚ ਮਾਈਕ੍ਰੋਪਲਾਸਟਿਕ: ਜ਼ਿਆਦਾਤਰ ਬੋਤਲਬੰਦ ਪਾਣੀ ਵਿੱਚ ਮਾਈਕ੍ਰੋਪਲਾਸਟਿਕ ਹੁੰਦੇ ਹਨ, ਜੋ ਹਾਰਮੋਨਸ ਨੂੰ ਵਿਗਾੜ ਸਕਦੇ ਹਨ, ਅੰਤੜੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਤੁਹਾਡੇ ਸਰੀਰ ਲਈ ਲੰਬੇ ਸਮੇਂ ਦੇ ਖਤਰੇ ਪੈਦਾ ਕਰ ਸਕਦੇ ਹਨ।
- ਰਸਾਇਣਕ ਲੀਚਿੰਗ: ਪਲਾਸਟਿਕ ਦੀਆਂ ਬੋਤਲਾਂ, ਖਾਸ ਕਰਕੇ ਜਦੋਂ ਗਰਮੀ ਜਾਂ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਂਦੀਆਂ ਹਨ, ਤਾਂ ਤੁਹਾਡੇ ਪਾਣੀ ਵਿੱਚ BPA ਜਾਂ phthalates ਵਰਗੇ ਨੁਕਸਾਨਦੇਹ ਰਸਾਇਣ ਛੱਡ ਸਕਦੀਆਂ ਹਨ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
- ਬੋਲਤਬੰਦ ਪਾਣੀ ਸ਼ੁੱਧ ਨਹੀਂ ਹੁੰਦਾ: ਬਹੁਤ ਸਾਰੇ ਬੋਤਲਬੰਦ ਪਾਣੀ 'ਚ ਸਿਰਫ਼ ਖਣਿਜਾਂ ਨਾਲ ਭਰਪੂਰ ਟੂਟੀ ਵਾਲਾ ਪਾਣੀ ਹੁੰਦਾ ਹੈ, ਜਿਸ ਵਿੱਚ ਅਕਸਰ ਅਸਲ ਸਿਹਤ ਲਾਭਾਂ ਦੀ ਘਾਟ ਹੁੰਦੀ ਹੈ।
ਬੋਤਲਬੰਦ ਪਾਣੀ ਦੀ ਜਗ੍ਹਾਂ ਕੀ ਕਰਨਾ ਹੈ?
- ਪਲਾਸਟਿਕ ਵਾਲੀ ਬੋਤਲ ਦੀ ਜਗ੍ਹਾਂ ਪਾਣੀ ਨੂੰ ਦੂਜੀਆਂ ਬੋਤਲਾਂ ਵਿੱਚ ਪਾ ਕੇ ਆਪਣੇ ਨਾਲ ਰੱਖੋ।
- ਟੂਟੀ ਦੇ ਪਾਣੀ ਨੂੰ ਸ਼ੁੱਧ ਕਰਨ ਲਈ ਘਰ ਵਿੱਚ ਉੱਚ-ਗੁਣਵੱਤਾ ਵਾਲੇ ਪਾਣੀ ਦੇ ਫਿਲਟਰ ਦੀ ਵਰਤੋਂ ਕਰੋ।
- ਜੇਕਰ ਤੁਸੀਂ ਰਾਸਤੇ 'ਚੋ ਪਾਣੀ ਖਰੀਦਦੇ ਹੋ ਤਾਂ ਪਲਾਸਟਿਕ ਦੀਆਂ ਬੋਤਲਾਂ ਦੀ ਜਗ੍ਹਾਂ ਕੱਚ ਦੀਆਂ ਬੋਤਲਾਂ ਵਾਲੇ ਪਾਣੀ ਦੀ ਚੋਣ ਕਰੋ।
- ਫਿਲਟਰ ਕੀਤੇ ਪਾਣੀ ਵਿੱਚ ਨਿੰਬੂ, ਖੀਰਾ ਜਾਂ ਪੁਦੀਨੇ ਦਾ ਇੱਕ ਟੁਕੜਾ ਪਾ ਕੇ ਤੁਸੀਂ ਆਪਣੇ ਪਾਣੀ ਨੂੰ ਤਾਜ਼ਾ ਅਤੇ ਸੁਆਦਲਾ ਬਣਾ ਸਕਦੇ ਹੋ।
ਇਹ ਵੀ ਪੜ੍ਹੋ:-