ਹੈਦਰਾਬਾਦ ਡੈਸਕ: ਇੱਕ ਪਾਸੇ ਦੀਵਾਲੀ ਦੀ ਰੌਣਕ ਤਾਂ ਦੂਜੇ ਪਾਸੇ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ। ਇਸੇ ਕਾਰਨ ਹੁਣ ਤਾਂ ਹਾਲਾਤ ਇਹ ਬਣ ਗਏ ਨੇ ਕਿ ਲਗਾਤਾਰ ਪ੍ਰਦੂਸ਼ਣ ਦੇ ਪੱਧਰ 'ਚ ਵਾਧਾ ਹੋ ਰਿਹਾ ਹੈ। ਹਾਲਾਂਕਿ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਘੱਟੇ ਨੇ ਪਰ ਦੀਵਾਲੀ ਦੌਰਾਨ ਇਹ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਜਾਂਦਾ ਹੈ। ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 1 ਨਵੰਬਰ ਨੂੰ ਜਾਰੀ ਕੀਤੇ ਗਏ ਬੁਲੇਟਿਨ ਦੇ ਮੁਤਾਬਿਕ ਹਾਲਾਤ ਬੇਹੱਦ ਚਿੰਤਾ ਵਾਲੇ ਹਨ।
ਪੰਜਾਬ ਦੀ ਹਵਾ ਦਾ ਮਾੜਾ ਹਾਲ
ਖੰਨਾ ਦੇ ਵਿੱਚ ਅੱਜ ਏਅਰ ਕੁਆਲਿਟੀ ਇੰਡੈਕਸ 274 ਰਿਹਾ ਹੈ ਜੋ ਕਿ ਪੂਅਰ ਕੈਟਾਗਰੀ ਦੇ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ 204 ਏਅਰ ਕੁਆਲਿਟੀ ਇੰਡੈਕਸ ਵੇਖਣ ਨੂੰ ਮਿਿਲਆ ਹੈ ਜੋ ਕਿ ਪੂਅਰ ਕੈਟਾਗਰੀ ਦੇ ਵਿੱਚ ਹੀ ਆਉਂਦਾ ਹੈ। ਇਸ ਤੋਂ ਜ਼ਾਹਿਰ ਹੈ ਕਿ ਸ਼ਹਿਰ ਦੇ ਹਾਲਾਤ ਕੀ ਹਨ । ਪੰਜਾਬ ਦੇ ਵਿੱਚ ਹੋਰਨਾਂ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਮੰਡੀ ਗੋਬਿੰਦਗੜ੍ਹ ਦੇ ਵਿੱਚ ਹਾਲਾਤ ਕਾਫੀ ਖਰਾਬ ਰਹੇ ਹਨ। 1 ਨਵੰਬਰ 2024 ਸ਼ਾਮ 4 ਵਜੇ ਤੱਕ ਦੇ ਪ੍ਰਦੂਸ਼ਣ ਸਬੰਧੀ ਜਾਰੀ ਕੀਤੇ ਗਏ ਬੁਲੇਟਿਨ ਦੇ ਮੁਤਾਬਿਕ ਮੰਡੀ ਗੋਬਿੰਦਗੜ੍ਹ ਦੇ ਵਿੱਚ ਅੱਜ 297 ਪੀਐਮ 2.5 ਏਅਰ ਕੁਆਲਿਟੀ ਇੰਡੈਕਸ ਵੇਖਣ ਨੂੰ ਮਿਿਲਆ ਜੋ ਕਿ ਖਰਾਬ ਕੈਟਾਗਰੀ ਦੇ ਵਿੱਚ ਹੈ ਹਾਲਾਂਕਿ ਜੇਕਰ ਇਹ 300 ਦੇ ਉੱਪਰ ਚਲਾ ਜਾਂਦਾ ਹੈ ਤਾਂ ਵੈਰੀ ਪੂਅਰ ਕੈਟਾਗਰੀ ਦੇ ਵਿੱਚ ਸ਼ਾਮਿਲ ਹੋ ਜਾਵੇਗਾ।
ਭਾਰਤ ਦੀ ਆਬੋ-ਹਵਾ
ਹਾਲਾਂਕਿ ਭਾਰਤ ਦੇ ਕੁਝ ਹੋਰ ਸ਼ਹਿਰਾਂ ਦੇ ਵਿੱਚ ਹਾਲਾਤ ਇਸ ਤੋਂ ਵੀ ਬੱਤਰ ਹਨ ਜਿਵੇਂ ਕੁਰੂਕਸ਼ੇਤਰ ਦੇ ਵਿੱਚ ਹਾਲਾਤ ਜ਼ਿਆਦਾ ਖਰਾਬ ਨੇ ਉੱਥੇ ਏਅਰ ਕੁਆਲਿਟੀ ਇੰਡੈਕਸ 300 ਦੇ ਉੱਪਰ ਆਇਆ ਹੈ ।ਇਸੇ ਤਰ੍ਹਾਂ ਲਖਨਊ ਦੇ ਵਿੱਚ ਵੀ ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਡਾਟਾ ਦੇ ਮੁਤਾਬਿਕ 306 ਏਅਰ ਕੁਆਲਿਟੀ ਇੰਡੈਕਸ ਵੇਖਿਆ ਗਿਆ ਹੈ।
ਕੌਣ ਜ਼ਿੰਮੇਵਾਰ
ਹਾਲਾਂਕਿ ਇਸ ਪ੍ਰਦੂਸ਼ਣ ਦੇ ਲਈ ਸਿਰਫ ਕਿਸਾਨ ਹੀ ਨਹੀਂ ਸਗੋਂ ਲਗਾਤਾਰ ਚਲਾਏ ਜਾ ਰਹੇ ਪਟਾਕੇ ਵੀ ਜਿੰਮੇਵਾਰ ਹਨ। ਜਿਸ ਕਰਕੇ ਦੀਵਾਲੀ ਦੇ ਇਹਨਾਂ ਦਿਨਾਂ ਵਿਚਕਾਰ ਏਅਰ ਕੁਆਲਿਟੀ ਇੰਡੈਕਸ ਕਾਫੀ ਜਿਆਦਾ ਵੱਧ ਜਾਂਦਾ ਹੈ ।ਜਿਸ ਕਰਕੇ ਆਮ ਲੋਕਾਂ ਨੂੰ ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਅਤੇ ਖਾਂਸੀ ਆਦਿ ਅਤੇ ਹੋਰ ਚਮੜੀ ਰੋਗ ਦੀਆਂ ਸਮੱਸਿਆਵਾਂ, ਅੱਖਾਂ ਦੇ ਵਿੱਚ ਦਰਦ ਅਤੇ ਪਾਣੀ ਆਣਾ ਆਦਿ ਵਰਗੀਆਂ ਸਮੱਸਿਆਵਾਂ ਤੋਂ ਦੋ ਚਾਰ ਹੋਣਾ ਪੈਂਦਾ ਹੈ।