ETV Bharat / state

ਮਾਣਹਾਨੀ ਕੇਸ 'ਚ ਕੋਰਟ ਪਹੁੰਚੇ ਬਿਕਰਮ ਮਜੀਠੀਆ, ਕਿਸਾਨਾਂ ਦੇ ਹੱਕ 'ਚ ਘੇਰੀਆਂ ਸਰਕਾਰਾਂ, ਕਹੀਆਂ ਵੱਡੀਆਂ ਗੱਲਾਂ - BIKRAM SINGH MAJITHIA

ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਵਿੱਚ ਅੱਜ ਅੰਮ੍ਰਿਤਸਰ ਦੀ ਕੋਰਟ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਮਸਲਿਆਂ ਉੱਤੇ ਗੱਲ ਕੀਤੀ।

Etv Bharat
Etv Bharat (Etv Bharat)
author img

By ETV Bharat Punjabi Team

Published : Jan 10, 2025, 10:16 PM IST

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਵਿੱਚ ਅੱਜ ਅੰਮ੍ਰਿਤਸਰ ਕੋਰਟ ਵਿੱਚ ਪਹੁੰਚੇ। ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਬੀਜੇਪੀ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਜੋ ਮਾਣਹਾਨੀ ਕੇਸ ਉਹਨਾਂ ਵੱਲੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਖਿਲਾਫ ਕੀਤਾ ਗਿਆ ਸੀ। ਉਸ ਨੂੰ ਲੈ ਕੇ ਲਗਾਤਾਰ ਹੀ ਉਹ ਭੱਜਦੇ ਹੋਏ ਨਜ਼ਰ ਆ ਰਹੇ ਹਨ ਅਤੇ ਜਾਣਬੁੱਝ ਕੇ ਕੋਰਟ ਦੇ ਵਿੱਚ ਪੇਸ਼ੀ 'ਚ ਲਈ ਨਹੀਂ ਆ ਰਹੇ । ਉਹਨਾਂ ਵੱਲੋਂ ਪੰਜਾਬ ਵਿੱਚ ਲਗਾਤਾਰ ਹੋ ਰਹੇ ਬਲਾਸਟਾਂ ਉੱਤੇ ਬੋਲਦੇ ਹੋਏ ਕਿਹਾ ਗਿਆ ਕਿ ਜਿਸ ਵਿੱਚ ਹਰਪਾਲ ਸਿੰਘ ਰੰਧਾਵਾ ਵਰਗੇ ਪੁਲਿਸ ਅਧਿਕਾਰੀ ਹੋਣ ਉਸ ਜਗ੍ਹਾ ਉੱਤੇ ਕਾਨੂੰਨ ਹਮੇਸ਼ਾ ਹੀ ਖਰਾਬ ਹੀ ਰਹੇਗਾ।

ਮਾਣਹਾਨੀ ਕੇਸ ਦੇ 'ਚ ਕੋਰਟ ਪਹੁੰਚੇ ਬਿਕਰਮ ਮਜੀਠੀਆ (ETV Bharat)

ਅੰਮ੍ਰਿਤਸਰ ਵਿੱਚ ਹੋਏ ਬਲਾਸਟ 'ਤੇ ਘੇਰੀ ਪੰਜਾਬ ਪੁਲਿਸ

ਇਸ ਦੌਰਾਨ ਉਨ੍ਹਾਂ ਵੱਲੋਂ ਅੰਮ੍ਰਿਤਸਰ ਵਿੱਚ ਹੋਏ ਬਲਾਸਟ ਉੱਤੇ ਪੰਜਾਬ ਪੁਲਿਸ ਨੂੰ ਸਵਾਲਾਂ ਵਿੱਚ ਖੜਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਹਰਪਾਲ ਸਿੰਘ ਰੰਧਾਵਾ ਵੱਲੋਂ ਜਿਸ ਤਰ੍ਹਾਂ ਦਾ ਅਕਸ ਪੰਜਾਬ ਪੁਲਿਸ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨਾਲ ਸਾਫ ਸਿੱਧ ਹੋ ਰਿਹਾ ਹੈ ਕਿ ਪੰਜਾਬ ਦੇ ਹਲਾਤ ਲਗਾਤਾਰ ਹੀ ਖਰਾਬ ਹੋ ਰਹੇ ਹਨ। ਉਹਨਾਂ ਕਿਹਾ ਕਿ ਇੰਨੀ ਸਰਦੀ ਦੇ ਵਿੱਚ ਕਿਸੇ ਗੱਡੀ ਦਾ ਰੇਡੀਏਟਰ ਫਟਣਾ ਜਾਂ ਮੋਟਰਸਾਈਕਲ ਦਾ ਟਾਇਰ ਫਟਣ ਨਾਲ ਡੀਜੀਪੀ ਮੌਕੇ ਉੱਤੇ ਪਹੁੰਚਣਾ ਇਹ ਇੱਕ ਹੈਰਾਨੀਜਨਕ ਘਟਨਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਹੋਰ ਸਟੇਟ ਦੇ ਵਿੱਚ ਰੇਡੀਏਟਰ ਜਾਂ ਮੋਟਰਸਾਈਕਲ ਦਾ ਟਾਇਰ ਫਟਿਆ ਹੁੰਦਾ ਤਾਂ ਸ਼ਾਇਦ ਕੋਈ ਵੀ ਪੁਲਿਸ ਅਧਿਕਾਰੀ ਉੱਥੇ ਨਹੀਂ ਪਹੁੰਚਦਾ ਪਰ ਪੰਜਾਬ ਦੇ ਡੀਜੀਪੀ ਦਾ ਉੱਥੇ ਪਹੁੰਚਣਰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦਾ ਹੈ।

'ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼'

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੀ ਮੌਜੂਦਾ ਸਰਕਾਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੰਡੀਗੜ੍ਹ ਦਾ ਘਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਚੰਡੀਗੜ੍ਹ ਨੂੰ ਪੰਜਾਬ ਦੇ ਹੱਥੋਂ ਗਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।

'ਕੇਂਦਰ ਸਰਕਾਰ ਤੱਕ ਕਿਸਾਨਾਂ ਦਾ ਸੁਨੇਹਾ ਪਹੁੰਚਾਉਣ 'ਚ ਫੇਲ੍ਹ ਸੂਬਾ ਸਰਕਾਰ'

ਮਜੀਠੀਆ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਨਿੱਤਰਦੇ ਕਿਹਾ ਕਿ 46 ਦਿਨ ਤੋਂ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ਉੱਤੇ ਬੈਠੇ ਹੋਏ ਹਨ ਪਰ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਉਹਨਾਂ ਦਾ ਜੋ ਸੁਨੇਹਾ ਹੈ, ਉਹ ਕੇਂਦਰ ਸਰਕਾਰ ਤੱਕ ਪਹੁੰਚਾਉਣ ਵਿੱਚ ਹਰ ਜਗ੍ਹਾ ਤੋਂ ਫੇਲ ਹੁੰਦੀ ਹੋਈ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਇਸ ਉੱਤੇ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ, ਇਸ ਤੋਂ ਜਿਆਦਾ ਕੁਝ ਨਹੀਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.