ਅੰਮ੍ਰਿਤਸਰ: ਅਮਰੀਕਾ ਦਾ ਇੱਕ ਹੋਰ ਜਹਾਜ਼ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਉੱਤੇ ਆਇਆ ਹੈ। ਇਸ ਜਹਾਜ਼ ਵਿੱਚ 119 ਭਾਰਤੀ ਸਵਾਰ ਸਨ। ਇਨ੍ਹਾਂ ਵਿੱਚ ਪੰਜਾਬ ਦੇ 67 ਲੋਕ ਅਤੇ ਬਾਕੀ ਦੂਜੇ ਸੂਬਿਆਂ ਨਾਲ ਸਬੰਧਿਤ ਹਨ।
ਸ਼ਨੀਵਾਰ ਨੂੰ ਡਿਪੋਰਟ ਕਰਕੇ ਵਾਪਸ ਭੇਜੇ ਗਏ ਲੋਕਾਂ ਵਿੱਚ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2 ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ 1-1 ਵਿਅਕਤੀ ਸ਼ਾਮਲ ਹੈ। ਇਨ੍ਹਾਂ ਡਿਪਰੋਰਟ ਭਾਰਤੀਆਂ 'ਚ ਪੰਜਾਬ ਸੂਬੇ ਦੇ ਲੋਕਾਂ ਵਿੱਚੋਂ ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ 10, ਕਪੂਰਥਲਾ 10, ਪਟਿਆਲਾ 7, ਅੰਮ੍ਰਿਤਸਰ 6, ਜਲੰਧਰ 5, ਫਿਰੋਜ਼ਪੁਰ 4, ਤਰਨਤਾਰਨ 3, ਮੁਹਾਲੀ 3, ਸੰਗਰੂਰ 3, ਰੋਪੜ 1, ਲੁਧਿਆਣਾ 1, ਮੋਗਾ 1, ਫ਼ਰੀਦਕੋਟ 1 ਅਤੇ ਫਤਿਹਗੜ੍ਹ ਸਾਹਿਬ 1 ਨੌਜਵਾਨ ਸ਼ਾਮਲ ਹੈ। ਇੰਨ੍ਹਾਂ 'ਚ ਜਿਆਦਾਤਰ 18 ਤੋਂ 30 ਸਾਲ ਦੇ ਲੋਕ ਸ਼ਾਮਲ ਸਨ।
#WATCH | Punjab: The aircraft carrying the second batch of illegal Indian immigrants from the US, lands at the Amritsar airport. pic.twitter.com/5SNlv6YAqk
— ANI (@ANI) February 15, 2025
ਪੁਲਿਸ ਗੱਡੀਆਂ ਰਾਹੀ ਭੇਜੇ ਘਰ
ਇਸ ਵਾਰ ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਬਾਕੀ ਸਾਰੇ ਮਰਦਾਂ ਨੂੰ ਹੱਥਕੜੀ ਲਗਾ ਕੇ ਸ਼ਨੀਵਾਰ ਰਾਤ 11.30 ਵਜੇ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਗਲੋਬਮਾਸਟਰ ਵਿਚ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਾਰਿਆ ਗਿਆ। ਏਅਰਪੋਰਟ 'ਤੇ ਉਨ੍ਹਾਂ ਦੀ ਪਰਿਵਾਰ ਨਾਲ ਮੁਲਾਕਾਤ ਕਰਵਾਈ ਗਈ। ਕਰੀਬ 5 ਘੰਟੇ ਦੀ ਪੜਤਾਲ ਤੋਂ ਬਾਅਦ ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਘਰ ਛੱਡਿਆ ਗਿਆ। ਇਸ ਦੌਰਾਨ ਕਿਸੇ ਨੂੰ ਵੀ ਮੀਡੀਆ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
#WATCH | Ferozepur, Punjab: On reaching home, Sourav, a US deportee, says, " i entered the us on january 27. we were caught by the police within 2-3 hours of entering the us. they took us to the police station, and 2-3 hours later, we were taken to a camp... we stayed at the camp… pic.twitter.com/Y9dsgBUSpr
— ANI (@ANI) February 16, 2025
ਨੌਜਵਾਨ ਨੇ ਦੱਸੀ ਹੱਡਬੀਤੀ
ਅਮਰੀਕਾ ਤੋਂ ਡਿਪੋਰਟ ਹੋ ਕੇ ਘਰ ਪਰਤੇ ਫਿਰੋਜ਼ਪੁਰ ਦੇ ਰਹਿਣ ਵਾਲੇ ਸੌਰਵ ਨੇ ਕਿਹਾ ਕਿ, "ਮੈਂ 27 ਜਨਵਰੀ ਨੂੰ ਅਮਰੀਕਾ ਵਿੱਚ ਦਾਖਲ ਹੋਇਆ ਸੀ। ਸਾਨੂੰ ਅਮਰੀਕਾ ਵਿੱਚ ਦਾਖਲ ਹੋਣ ਦੇ 2-3 ਘੰਟਿਆਂ ਦੇ ਅੰਦਰ ਪੁਲਿਸ ਨੇ ਫੜ ਲਿਆ। ਉਹ ਸਾਨੂੰ ਪੁਲਿਸ ਸਟੇਸ਼ਨ ਲੈ ਗਏ, ਅਤੇ 2-3 ਘੰਟਿਆਂ ਬਾਅਦ, ਸਾਨੂੰ ਇੱਕ ਕੈਂਪ ਵਿੱਚ ਲੈ ਗਏ... ਅਸੀਂ 15-18 ਦਿਨਾਂ ਤੱਕ ਕੈਂਪ ਵਿੱਚ ਰਹੇ। ਸਾਡੀ ਗੱਲ ਸੁਣਨ ਵਾਲਾ ਕੋਈ ਨਹੀਂ ਸੀ। ਦੋ ਦਿਨ ਪਹਿਲਾਂ, ਸਾਨੂੰ ਦੱਸਿਆ ਗਿਆ ਸੀ ਕਿ ਸਾਨੂੰ ਦੂਜੇ ਕੈਂਪ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਜਦੋਂ ਅਸੀਂ ਫਲਾਈਟ ਵਿੱਚ ਸਵਾਰ ਹੋਏ, ਤਾਂ ਸਾਨੂੰ ਦੱਸਿਆ ਗਿਆ ਕਿ ਸਾਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ... ਮੈਂ ਉੱਥੇ ਜਾਣ ਲਈ ਲੱਗਭਗ 45 ਲੱਖ ਰੁਪਏ ਖਰਚ ਕੀਤੇ। ਮੇਰੇ ਮਾਪਿਆਂ ਨੇ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ ਅਤੇ ਫੰਡ ਦੇਣ ਲਈ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ... ਮੈਨੂੰ ਸਰਕਾਰ ਤੋਂ ਮਦਦ ਚਾਹੀਦੀ ਹੈ ਕਿਉਂਕਿ ਮੇਰੇ ਮਾਪਿਆਂ ਨੇ ਸਾਡੀ ਜ਼ਮੀਨ ਵੇਚ ਦਿੱਤੀ ਅਤੇ ਕਰਜ਼ਾ ਲਿਆ, ਪਰ ਉਹ ਸਭ ਵਿਅਰਥ ਗਿਆ... ਮੈਂ 17 ਦਸੰਬਰ ਨੂੰ ਭਾਰਤ ਛੱਡ ਦਿੱਤਾ ਸੀ... ਪਹਿਲਾਂ, ਮੈਂ ਮਲੇਸ਼ੀਆ ਗਿਆ, ਜਿੱਥੇ ਮੈਂ ਇੱਕ ਹਫ਼ਤਾ ਰਿਹਾ; ਫਿਰ ਮੁੰਬਈ ਲਈ ਅਗਲੀ ਉਡਾਣ ਲਈ, ਜਿੱਥੇ ਮੈਂ 10 ਦਿਨ ਰਿਹਾ। ਮੁੰਬਈ ਤੋਂ, ਮੈਂ ਐਮਸਟਰਡਮ ਗਿਆ, ਫਿਰ ਪਨਾਮਾ ਤੋਂ ਤਾਪਾਚੁਲਾ ਅਤੇ ਫਿਰ ਮੈਕਸੀਕੋ ਸਿਟੀ ਗਿਆ। ਮੈਕਸੀਕੋ ਸ਼ਹਿਰ ਤੋਂ ਸਾਨੂੰ ਸਰਹੱਦ ਪਾਰ ਕਰਨ ਵਿੱਚ 3-4 ਦਿਨ ਲੱਗ ਗਏ... ਅਸੀਂ ਅਮਰੀਕੀ ਅਧਿਕਾਰੀਆਂ ਨਾਲ ਸਹਿਯੋਗ ਕੀਤਾ, ਪਰ ਫਿਰ ਵੀ, ਕਿਸੇ ਨੇ ਸਾਡੀਆਂ ਅਪੀਲਾਂ ਨਹੀਂ ਸੁਣੀਆਂ। ਸਾਡੇ ਹੱਥ-ਪੈਰ ਬੰਨ੍ਹੇ ਹੋਏ ਸਨ... ਜਦੋਂ ਅਸੀਂ ਕੈਂਪ ਵਿੱਚ ਸੀ ਤਾਂ ਸਾਡੇ ਮੋਬਾਈਲ ਫ਼ੋਨ ਜ਼ਬਤ ਕਰ ਲਏ ਗਏ ਸਨ, ਅਤੇ ਸਾਡਾ ਘਰ ਵਾਪਸ ਕੋਈ ਸੰਪਰਕ ਨਹੀਂ ਸੀ... ਮੈਂ ਅਮਰੀਕੀ ਸਰਕਾਰ ਨੂੰ ਕੀ ਕਹਿ ਸਕਦਾ ਹਾਂ? ਉਨ੍ਹਾਂ ਨੇ ਸਭ ਕੁਝ ਨਿਯਮਾਂ ਅਨੁਸਾਰ ਕੀਤਾ..."
#WATCH | Punjab | The second batch of illegal Indian immigrants who were deported from the US and brought to Amritsar today are now being sent to their respective states.
— ANI (@ANI) February 15, 2025
Visuals from outside of the Amritsar airport pic.twitter.com/T3MLtrmAVO
ਮੰਤਰੀਆਂ ਨੇ ਕੀਤੀ ਨੌਜਵਾਨਾਂ ਨਾਲ ਮੁਲਾਕਾਤ
ਇਸ ਦੌਰਾਨ ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੀ ਮੌਜੂਦ ਸਨ। ਮੰਤਰੀ ਕੁਲਦੀਪ ਧਾਲੀਵਾਲ ਨੇ ਡਿਪੋਰਟ ਕੀਤੇ ਭਾਰਤੀਆਂ ਨਾਲ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਉਹ ਕਿਨ੍ਹਾਂ ਹਾਲਾਤਾਂ ਵਿੱਚ ਅਮਰੀਕਾ ਗਏ ਹਨ। ਮੰਤਰੀ ਧਾਲੀਵਾਲ ਨੇ ਜਿਥੇ ਪੰਜਾਬ ਦੇ ਡਿਪੋਰਟ ਕੀਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਥੇ ਹੀ ਕਿਹਾ ਕਿ ਉਹ ਦੱਸਣ ਕਿ ਕਿਸ ਏਜੰਟ ਨੇ ਉਨ੍ਹਾਂ ਨੂੰ ਅਜਿਹੇ ਗਲਤ ਤਰੀਕੇ ਨਾਲ ਵਿਦੇਸ਼ ਭੇਜਿਆ ਹੈ, ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਿਪੋਰਟ ਭਾਰਤੀਆਂ ਨੂੰ ਲੈਕੇ ਅੱਜ ਵੀ ਆਵੇਗਾ ਇੱਕ ਜਹਾਜ਼
ਦੱਸ ਦਈਏ ਕਿ ਅੱਜ ਯਾਨੀ 16 ਫਰਵਰੀ ਨੂੰ ਰਾਤ ਕਰੀਬ 10 ਵਜੇ ਹੋਰ 157 ਭਾਰਤੀ ਡਿਪੋਰਟ ਹੋ ਕੇ ਪਹੁੰਚਣਗੇ। ਇਨ੍ਹਾਂ ਵਿੱਚ ਪੰਜਾਬ ਤੋਂ 54, ਹਰਿਆਣਾ ਤੋਂ 60, ਗੁਜਰਾਤ 34, ਉੱਤਰ ਪ੍ਰਦੇਸ਼ 03, ਮਹਾਰਾਸ਼ਟਰ 01, ਰਾਜਸਥਾਨ 01, ਉੱਤਰਾਖੰਡ 01, ਮੱਧ ਪ੍ਰਦੇਸ਼ 01, ਜੰਮੂ-ਕਸ਼ਮੀਰ 01 ਅਤੇ ਹਿਮਾਚਲ ਤੋਂ 1 ਸ਼ਾਮਲ ਹੈ।
ਪਹਿਲਾਂ 5 ਫਰਵਰੀ ਨੂੰ ਆਇਆ ਸੀ ਜਹਾਜ਼
ਇਸ ਤੋਂ ਪਹਿਲਾਂ 5 ਫਰਵਰੀ ਨੂੰ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਗਲੋਬਮਾਸਟਰ ਰਾਹੀਂ 104 ਭਾਰਤੀਆਂ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਸੀ। ਇਨ੍ਹਾਂ ਵਿੱਚ ਪੰਜਾਬ ਦੇ 30 ਅਤੇ ਹਰਿਆਣਾ ਅਤੇ ਗੁਜਰਾਤ ਦੇ 33-33 ਲੋਕ ਸ਼ਾਮਲ ਸਨ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ 3 ਚੰਡੀਗੜ੍ਹ ਦੇ 2 ਅਤੇ ਉੱਤਰ ਪ੍ਰਦੇਸ਼ ਦੇ ਵੀ 2 ਲੋਕ ਸ਼ਾਮਲ ਸਨ। ਇਨ੍ਹਾਂ ਲੋਕਾਂ ਨੂੰ ਹੱਥਾਂ ਵਿੱਚ ਹਥਕੜੀਆਂ ਅਤੇ ਲੱਤਾਂ ਵਿੱਚ ਬੇੜੀਆਂ ਬੰਨ੍ਹ ਕੇ ਲਿਆਂਦਾ ਗਿਆ ਸੀ।
ਬੀਜੇਪੀ ਸਰਕਾਰ ਪੰਜਾਬ 'ਤੇ ਆਪਣੀ ਹਾਰ ਦਾ ਗੁੱਸਾ ਕੱਢ ਰਹੀ, ਪਰ ਇੱਕ ਵੀ ਕੰਮ ਪੰਜਾਬ ਦੇ ਹੱਕ 'ਚ ਨਹੀਂ ਕੀਤਾ। ਪ੍ਰਧਾਨ ਮੰਤਰੀ ਜੀ ਜਵਾਬ ਦੇਣ ਕਿ ਆਪਣੇ ਦੋਸਤ ਟਰੰਪ ਅੱਗੇ ਆਪਣੇ ਨਾਗਰਿਕਾਂ ਦੇ ਹੱਕ 'ਚ ਗੱਲ ਕਿਉਂ ਨਹੀਂ ਕੀਤੀ?
— Bhagwant Mann (@BhagwantMann) February 15, 2025
.........
बीजेपी सरकार पंजाब पर अपनी हार का गुस्सा निकाल रही है, लेकिन एक भी काम पंजाब के हक में… pic.twitter.com/gMplP0WOYL
ਅਮਰੀਕੀ ਜਹਾਜ਼ ਦੀ ਲੈਂਡਿੰਗ 'ਤੇ ਭੜਕੇ CM ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਤੋਂ ਆਉਣ ਵਾਲੀਆਂ ਡਿਪੋਰਟ ਉਡਾਣਾਂ ਨੂੰ ਅੰਮ੍ਰਿਤਸਰ ਲੈਂਡ ਕਰਨ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸਭ ਕੁਝ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਸੂਬਾ ਸਰਕਾਰ ਇੱਥੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰਦੀ ਹੈ ਤਾਂ ਕਈ ਬੇਤੁਕੇ ਕਾਰਨਾਂ ਦਾ ਹਵਾਲਾ ਦੇ ਕੇ ਮੰਗ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਹੁਣ ਇੱਥੇ ਅੰਤਰਰਾਸ਼ਟਰੀ ਜਹਾਜ਼ ਕਿਉਂ ਉਤਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਯਤਨਸ਼ੀਲ ਹੈ ਅਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੋਈ ਹੈ। ਵਿਦੇਸ਼ਾਂ ਤੋਂ ਪਰਤੇ ਕਈ ਨੌਜਵਾਨ ਵੀ ਇੱਥੇ ਕੰਮ ਕਰ ਰਹੇ ਹਨ। ਜਲਦੀ ਹੀ ਉਹ ਇਸ ਦਾ ਡਾਟਾ ਵੀ ਸਾਂਝਾ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਅਤੇ ਇਹੀ ਕਾਰਨ ਹੈ ਕਿ ਹੁਣ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਡੇਰਾਵਾਦ ਦਾ ਕੇਂਦਰ ਬਣਾਇਆ ਜਾ ਰਿਹਾ ਹੈ।
ਸਾਡਾ ਅੰਮ੍ਰਿਤਸਰ ਸ਼ਹਿਰ ਗੁਰੂਆਂ-ਪੀਰਾਂ ਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਵਜੋਂ ਜਾਣਿਆ ਜਾਂਦਾ ਹੈ, ਇਸ ਨੂੰ ਡਿਪੋਰਟ ਸੈਂਟਰ ਬਣਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਸ ਪਵਿੱਤਰ ਧਰਤੀ ਨਾਲ ਮੱਥਾ ਲਗਾਉਣ ਵਾਲਿਆਂ ਦੇ ਨਾਮੋ-ਨਿਸ਼ਾਨ ਮਿਟ ਗਏ।
— Bhagwant Mann (@BhagwantMann) February 15, 2025
.........
हमारा अमृतसर शहर गुरुओं-पीरों और शहीदों की पवित्र धरती के रूप में… pic.twitter.com/S0SopL3Wf4
‘ਪਵਿੱਤਰ ਸ਼ਹਿਰ ਨੂੰ ਡਿਪੋਰਟ ਸੈਂਟਰ ਨਾ ਬਣਾਓ’
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਪਵਿੱਤਰ ਨਗਰੀ ਨੂੰ ਡਿਪੋਰਟ ਸੈਂਟਰ ਨਾ ਬਣਾਓ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਬਦਨਾਮ ਨਾ ਕਰੋ, ਪੰਜਾਬੀਆਂ ਉੱਤੇ ਗੁੱਸਾ ਨਾ ਕਰੋ, ਕਿ ਅਸੀਂ ਪੰਜਾਬ ਵਿੱਚੋਂ ਜਿੱਤੇ ਨਹੀਂ ਹਾਂ। 2027 ਵਿੱਚ ਤੁਸੀਂ ਕਿਹੜਾ ਮੂੰਹ ਲੈ ਕੇ ਵੋਟਾਂ ਮੰਗਣ ਲਈ ਇਨ੍ਹਾਂ ਪੰਜਾਬੀਆਂ ਦੇ ਘਰ ਜਾਓਗੇ। ਉਨ੍ਹਾਂ ਕਿਹਾ ਕਿ ਬਾਕੀ ਦੇਸ਼ਾਂ ਵਾਂਗ ਤੁਸੀਂ ਵੀ ਆਪਣਾ ਜਹਾਜ਼ ਭੇਜ ਸਕਦੇ ਸੀ ਤਾਂ ਜੋ ਉਨ੍ਹਾਂ ਨੂੰ ਇੱਜ਼ਤ ਨਾਲ ਲਿਆਂਦਾ ਜਾ ਸਕੇ। ਅਸੀਂ ਪੂਰੇ ਪੰਜਾਬ ਵਿੱਚ ਇਨ੍ਹਾਂ ਨੂੰ ਭੇਜਣ ਵਾਲੇ ਏਜੰਟਾਂ ਉੱਤੇ ਵੀ ਕਾਰਵਾਈ ਕਰਾਂਗੇ।
- ਪਿੰਡ ਭੁੱਲਰ ਦੇ ਗੁਰਜਿੰਦਰ ਸਿੰਘ ਨੂੰ ਵੀ ਅਮਰੀਕਾ ਨੇ ਕੀਤਾ ਡਿਪੋਰਟ, ਪੀੜਤ ਪਰਿਵਾਰ ਪਹੁੰਚਿਆ ਅੰਮ੍ਰਿਤਸਰ ਏਅਰਪੋਰਟ, ਕਿਹਾ - 55 ਲੱਖ ਹੋਏ ਮਿੱਟੀ
- ਸੁਖਚੈਨ ਸਿੰਘ ਅਮਰੀਕਾ ਤੋਂ ਡਿਪੋਰਟ, 22 ਦਿਨ ਪਹਿਲਾਂ ਮੈਕਸੀਕੋ ਦੇ ਬਾਰਡਰ ਜ਼ਰੀਏ ਅਮਰੀਕਾ 'ਚ ਕੀਤੀ ਸੀ ਐਂਟਰੀ
- ਗੁਰਜੀਤ ਔਜਲਾ ਨੇ ਡਿਪੋਰਟ ਕੀਤੇ ਭਾਰਤੀ ਨੌਜਵਾਨਾਂ ਨੂੰ ਅਮਰੀਕਾ ਤੋਂ ਲੈ ਕੇ ਆਉਣ ਲਈ ਚਾਰਟਰਡ ਜਹਾਜ਼ ਦੀ ਕੀਤੀ ਮੰਗ