ਸਰਕਾਰ ਦੀਆਂ ਹਦਾਇਤਾਂ ਨੂੰ ਲੈਕੇ ਦੁਕਾਨਦਾਰ ਪਰੇਸ਼ਾਨ - ਸਰਕਾਰ ਦੀਆਂ ਹਦਾਇਤਾਂ
🎬 Watch Now: Feature Video
ਲੁਧਿਆਣਾ: ਕੋਰੋਨਾ ਦੇ ਵਧਦੇ ਮਾਮਲੇ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਰੀ ਦੁਕਾਨਾਂ ਸਵੇਰੇ ਪੰਜ ਵਜੇ ਤੋਂ ਦੁਪਹਿਰ 12 ਵਜੇ ਤੱਕ ਖੋਲਣ ਦੀ ਇਜਾਜਤ ਦੇ ਦਿੱਤੀ ਹੈ,ਜੇਕਰ ਗੱਲ ਕਰੀਏ ਅੱਜ ਦੀ ਤਾਂ ਦੁਕਾਨ ਪਹਿਲੇ ਦਸ ਵਜੇ ਦੇ ਬਾਅਦ ਖੁੱਲਦੀ ਸੀ ਪਰ ਅੱਜ ਪ੍ਰਸ਼ਾਸਨ ਦੀ ਹਦਾਇਤਾਂ ਦੇ ਮੁਤਾਬਿਕ ਸਵੇਰੇ 7 ਵਜੇ ਤੋਂ ਖੁੱਲਣੀ ਸ਼ੁਰੂ ਹੋ ਗਈ ਓਥੇ ਹੀ ਇਸ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਲੈ ਕੇ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਫ਼ੀ ਸਮੱਸਿਆ ਆ ਰਹੀ ਹੈ ਉਨ੍ਹਾਂ ਨੇ ਤਾਂ ਸਵੇਰੇ ਦੁਕਾਨ ਖੋਲ੍ਹ ਲਈ ਪਰ ਬਜ਼ਾਰਾਂ ਵਿੱਚ ਗਾਹਕ ਨਹੀਂ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਵੇਲੇ ਗਾਹਕਾਂ ਦਾ ਆਉਣ ਦਾ ਸਮੇਂ ਹੁੰਦਾ ਹੈ ਉਸ ਵੇਲੇ ਦੁਕਾਨਾਂ ਬੰਦ ਕਰਨ ਦਾ ਸਮੇ ਹੋ ਜਾਵੇਗਾ|ਦੁਕਾਨਦਾਰਾਂ ਨੇ ਕਿਹਾ ਕਿ ਜਿਸ ਹਿਸਾਬ ਨਾਲ ਮਾਮਲੇ ਵੱਧ ਰਹੇ ਹਨ ਉਸ ਨੂੰ ਦੇਖਦੇ ਹੋਏ ਪੂਰਾ ਲੋਕਡਾਊਨ ਲਗਾ ਦੇਣਾ ਚਾਹੀਦਾ ਹੈ ਕਿਓਂਕਿ ਜਿਹੜਾ ਸਮੇਂ ਦੁਕਾਨਾਂ ਖੋਲਣ ਲਈ ਦਿੱਤਾ ਗਿਆ ਹੈ ਉਸ ਨਾਲ ਤਾਂ ਉਹਨਾਂ ਦਾ ਵੱਧ ਨੁਕਸਾਨ ਹੋ ਰਿਹਾ ਹੈ ਕਿਓਂਕਿ ਖ਼ਰਚੇ ਬਹੁਤ ਵੱਧ ਗਏ ਹਨ|