ਪਟਿਆਲਾ: ਪਟਿਆਲਾ ਹੈਰੀਟੇਜ ਫੈਸਟੀਵਲ-2025 ਦੇ ਪਹਿਲੇ ਦਿਨ ਵਾਤਾਵਰਣ ਪਾਰਕ ਵਿਖੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਨੇਚਰ ਵਾਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਬਿਮਾਰੀਆਂ ਤੋਂ ਬਚਨ ਲਈ ਸਾਨੂੰ ਹਰ ਰੋਜ ਸੈਰ ਕਰਨੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਾਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ। ਅਸੀਂ ਪੂਰਾ ਦਿਨ ਕੰਮ ਵਿੱਚ ਲੱਗੇ ਰਹਿੰਦੇ ਹਾਂ, ਪਰ ਇਸ ਦੌਰਾਨ ਸਿਹਤ ਵੱਲ ਧਿਆਨ ਨਹੀਂ ਦਿੰਦੇ, ਜਿਸ ਕਾਰਨ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਸਾਨੂੰ ਬਿਮਾਰੀਆਂ ਤੋਂ ਬਚਣ ਲਈ ਹਰ ਰੋਜ਼ ਕੁਝ ਸਮਾਂ ਨੇਚਰ ਵਾਕ ਕਰਨੀ ਚਾਹੀਦੀ ਹੈ। ਹੁਣ ਅੱਗੇ ਗਰਮੀ ਦਾ ਮੌਸਮ ਆ ਰਿਹਾ ਹੈ ਤੇ ਹੀਟ ਵੇਵ ਚੱਲਣੀਆਂ ਹਨ, ਜਿਸ ਤੋਂ ਬਚਨ ਲਈ ਸਾਡਾ ਸ਼ਰੀਰ ਮਜ਼ਬੂਰ ਹੋਣਾ ਚਾਹੀਦੀ ਹੈ। ਸਾਡਾ ਸਰੀਰ ਮਜ਼ਬੂਤ ਤਾਂ ਹੀ ਹੋਵੇਗਾ ਜੇਕਰ ਅਸੀਂ ਇਸ ਵੱਲ ਧਿਆਨ ਦੇਵਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਨਾਲੋ ਗਰਮੀ ਬਹੁਤ ਵਧ ਗਈ ਹੈ, ਜਿਸ ਨੂੰ ਰੋਕਣ ਲਈ ਸਾਨੂੰ ਵੱਧ ਤੋਂ ਵੱਧ ਦਰਖ਼ਤ ਲਗਾਉਣੇ ਚਾਹੀਦੇ ਹਨ ਤੇ ਵਾਤਾਵਰਣ ਨੂੰ ਬਚਾਉਣਾ ਚਾਹੀਦਾ ਹੈ।
![PATIALA HERITAGE FESTIVAL 2025](https://etvbharatimages.akamaized.net/etvbharat/prod-images/13-02-2025/23533193_rtftttt.png)
ਵੱਧ ਤੋਂ ਵੱਧ ਨਵੇਂ ਰੁੱਖ ਲਾਈਏ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਇੱਕ-ਇੱਕ ਰੁੱਖ ਲਗਾਈਏ ਤਾਂ ਜੋ ਵਾਤਾਵਰਣ ਨੂੰ ਬਚਾਇਆ ਜਾ ਸਕੇ। ਇਸ ਰੁੱਤ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਕਿਉਂਕਿ ਇਹ ਫੁਟਵੀ ਬਹਾਰ ਹੈ ਤੇ ਹਰ ਰੁੱਖ ਤੁਰ ਪੈਂਦਾ ਹੈ। ਜੋ ਅਸੀਂ ਰੁਖ ਲਗਾ ਰਹੇ ਹਾਂ ਉਸ ਦਾ ਫਾਇਦਾ ਸਾਡੀ ਆਉਣ ਵਾਲੀ ਪੀੜੀ ਨੂੰ ਹੋਵੇਗਾ।
![PATIALA HERITAGE FESTIVAL 2025](https://etvbharatimages.akamaized.net/etvbharat/prod-images/13-02-2025/23533193_thf.png)