ETV Bharat / entertainment

ਆਸਟ੍ਰੇਲੀਆਂ ਪੁੱਜੀ 'ਪੰਜਾਬ ਦੀ ਕੈਟਰੀਨਾ' ਸ਼ਹਿਨਾਜ਼ ਗਿੱਲ, ਅੱਜ ਸ਼ਾਮ ਇਸ ਗ੍ਰੈਂਡ ਸ਼ੋਅ ਦਾ ਬਣੇਗੀ ਹਿੱਸਾ - SHEHNAAZ GILL

ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਇਸ ਸਮੇਂ ਲਾਈਵ ਸ਼ੋਅ ਲਈ ਆਸਟ੍ਰੇਲੀਆਂ ਪੁੱਜੀ ਹੋਈ ਹੈ।

Shehnaaz Gill
Shehnaaz Gill (Photo: ETV Bharat/ Getty)
author img

By ETV Bharat Entertainment Team

Published : Feb 15, 2025, 3:16 PM IST

ਚੰਡੀਗੜ੍ਹ: ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਦੇ ਚਰਚਿਤ ਚਿਹਰੇ ਵਜੋਂ ਵੀ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਸ਼ਹਿਨਾਜ਼ ਗਿੱਲ, ਜੋ ਅਪਣੇ ਵਿਸ਼ੇਸ਼ ਦੌਰੇ ਅਧੀਨ ਆਸਟ੍ਰੇਲੀਆਂ ਪੁੱਜ ਚੁੱਕੀ ਹੈ, ਜਿੰਨ੍ਹਾਂ ਦਾ ਸਿਡਨੀ ਏਅਰਪੋਰਟ ਪੁੱਜਣ ਉਪਰੰਤ ਅੱਜ ਉੱਥੋਂ ਦੀਆਂ ਕਲਾ ਅਤੇ ਸਿਨੇਮਾ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

'ਐਮਐਂਡਐਸ ਇੰਟਰਟੇਨਮੈਂਟ' ਦੇ ਸੱਦੇ ਮੱਦੇਨਜ਼ਰ ਇੱਥੇ ਪਹੁੰਚੀ ਹੈ ਇਹ ਬਹੁ-ਪੱਖੀ ਅਦਾਕਾਰਾ ਅਤੇ ਗਾਇਕਾ, ਜੋ ਅੱਜ ਸ਼ਾਮ ਗ੍ਰੈਂਡ ਰੋਇਲ ਗ੍ਰੈਂਨ-ਵਿਲੇ ਸਿਡਨੀ ਵਿਖੇ ਆਯੋਜਿਤ ਹੋਣ ਜਾ ਰਹੇ ਵਿਸ਼ਾਲ ਮੀਟ ਐਂਡ ਗ੍ਰੀਟ ਪ੍ਰੋਗਰਾਮ ਵਿੱਚ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣ ਜਾ ਰਹੀ ਹੈ।

ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਆਸਟ੍ਰੇਲੀਆਂ ਵਿਖੇ ਸੰਪੰਨ ਹੋਣ ਜਾ ਰਿਹਾ ਇਹ ਉਨ੍ਹਾਂ ਦਾ 2025 ਦਾ ਪਹਿਲਾਂ ਵੱਡਾ ਰੁਬਰੂ ਸਮਾਗਮ ਹੋਵੇਗਾ, ਜਿਸ ਵਿੱਚ ਸ਼ਮੂਲੀਅਤ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ।

ਹਾਲ ਹੀ ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਹਿੰਦੀ ਫਿਲਮ 'ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ' ਵਿੱਚ ਕੀਤੇ 'ਆਈਟਮ ਡਾਂਸ' ਨੂੰ ਲੈ ਵੀ ਬੇਹੱਦ ਲਾਈਮ ਲਾਈਟ ਦਾ ਹਿੱਸਾ ਬਣੀ ਰਹੀ ਇਹ ਸ਼ਾਨਦਾਰ ਅਦਾਕਾਰਾ, ਜੋ ਅੱਜਕੱਲ੍ਹ ਦੁਨੀਆਂ ਭਰ ਵਿੱਚ ਅਪਣੀ ਸਟੇਜ ਮੌਜ਼ੂਦਗੀ ਅਤੇ ਸ਼ੋਅਜ਼ ਨੂੰ ਖਾਸੀ ਤਵੱਜੋਂ ਦੇ ਰਹੀ ਹੈ, ਜਿਸ ਸੰਬੰਧੀ ਉਨ੍ਹਾਂ ਵੱਲੋਂ ਅਪਣਾਈ ਜਾ ਰਹੀ ਇਸੇ ਯਤਨਸ਼ੀਲਤਾ ਦਾ ਇਜ਼ਹਾਰ ਅਗਲੇ ਮਹੀਨਿਆਂ ਵਿੱਚ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਕਈ ਹੋਰ ਵੱਡੇ ਸ਼ੋਅਜ਼ ਵੀ ਕਰਵਾਉਣਗੇ।

ਬਾਲੀਵੁੱਡ ਦੇ ਪ੍ਰਭਾਵੀ ਸਫ਼ਰ ਨੂੰ ਸਫਲਤਾਪੂਰਵਕ ਅੰਜ਼ਾਮ ਦੇ ਰਹੀ ਇਹ ਪ੍ਰਤਿਭਾਵਾਨ ਅਦਾਕਾਰਾ ਹੁਣ ਬਤੌਰ ਫਿਲਮ ਨਿਰਮਾਣਕਾਰ ਵੀ ਇੱਕ ਨਵੀਂ ਸਿਨੇਮਾ ਪਾਰੀ ਵੱਲ ਵੱਧ ਚੁੱਕੀ ਹੈ, ਜਿੰਨ੍ਹਾਂ ਦੁਆਰਾ ਇਸੇ ਦਿਸ਼ਾਂ ਵਿੱਚ ਅੱਗੇ ਵਧਾਏ ਕਦਮਾਂ ਨੂੰ ਪ੍ਰਤੀਬਿੰਬ ਕਰੇਗੀ ਉਨ੍ਹਾਂ ਦੀ ਨਿਰਮਾਤਰੀ ਦੇ ਰੂਪ ਵਿੱਚ ਸਾਹਮਣੇ ਆਉਣ ਜਾ ਰਹੀ ਪਹਿਲੀ ਪੰਜਾਬੀ ਫਿਲਮ 'ਇੱਕ ਕੁੜੀ', ਜਿਸ ਵਿੱਚ ਉਹ ਲੀਡ ਰੋਲ ਵਿੱਚ ਵੀ ਹਨ।

ਓਧਰ ਉਕਤ ਦੌਰੇ ਨਾਲ ਜੁੜੇ ਕੁਝ ਹੋਰ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸੇ ਕੰਸਰਟ ਅਧੀਨ ਆਸਟ੍ਰੇਲੀਆਂ ਦੇ ਨਾਲ-ਨਾਲ ਨਿਊਜ਼ੀਲੈਂਡ 'ਚ ਵੀ ਹੋਣ ਜਾ ਰਹੇ ਕੁਝ ਸ਼ੋਅਜ਼ ਸੀਰੀਜ਼ ਪ੍ਰੋਗਰਾਮਾਂ ਦਾ ਵੀ ਹਿੱਸਾ ਬਣੇਗੀ ਇਹ ਅਦਾਕਾਰਾ, ਜਿਸ ਸੰਬੰਧਤ ਰਸਮੀ ਜਾਣਕਾਰੀ ਉਨ੍ਹਾਂ ਵੱਲੋਂ ਜਲਦ ਸਾਂਝੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.