ETV Bharat / entertainment

ਵੱਡੀ ਪੰਜਾਬੀ ਫਿਲਮ ਦਾ ਹਿੱਸਾ ਬਣੇ ਨਿਰਦੇਸ਼ਨ ਮਨੀਸ਼ ਭੱਟ, ਲੀਡ ਭੂਮਿਕਾ 'ਚ ਨਜ਼ਰ ਆਉਣਗੇ ਗੁਰਨਾਮ ਭੁੱਲਰ - MANISH BHATT

ਹਾਲ ਹੀ ਵਿੱਚ ਮਨੀਸ਼ ਭੱਟ ਇੱਕ ਨਵੀਂ ਪੰਜਾਬੀ ਫਿਲਮ ਦਾ ਹਿੱਸਾ ਬਣੇ ਹਨ, ਜਿਸ ਦੀ ਜਲਦ ਹੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ।

Manish Bhatt
Manish Bhatt (Photo: ETV Bharat)
author img

By ETV Bharat Entertainment Team

Published : Feb 15, 2025, 2:54 PM IST

ਚੰਡੀਗੜ੍ਹ: ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਪੰਜਾਬੀ ਫਿਲਮ 'ਬਦਨਾਮ' ਨਾਲ ਚਰਚਾ ਦਾ ਕੇਂਦਰ ਬਣੇ ਨਿਰਦੇਸ਼ਕ ਮਨੀਸ਼ ਭੱਟ ਨੂੰ ਇੱਕ ਹੋਰ ਵੱਡੇ ਫਿਲਮ ਪ੍ਰੋਜੈਕਟ 'ਇਸ਼ਕਾਂ ਦੇ ਲੇਖ਼ੇ' ਦਾ ਬਤੌਰ ਨਿਰਦੇਸ਼ਕ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿੰਨ੍ਹਾਂ ਦੀ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਇਸ ਫਿਲਮ ਵਿੱਚ ਸਟਾਰ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਲੀਡ ਭੂਮਿਕਾ ਅਦਾ ਕਰਨ ਜਾ ਰਹੇ ਹਨ।

'ਡਾਇਮੰਡਸਟਾਰ' ਵਰਲਡ-ਵਾਈਡ ਅਤੇ 'ਦੇਸੀ ਜੰਕਸ਼ਨ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਲੇਖਨ ਜੱਸੀ ਲੋਹਕਾ ਕਰਨਗੇ, ਜਿੰਨ੍ਹਾਂ ਵੱਲੋਂ ਲਿਖੀ ਜਾ ਰਹੀ ਇਹ ਫਿਲਮ 'ਬਦਨਾਮ' ਤੋਂ ਬਾਅਦ ਉਨ੍ਹਾਂ ਦੀ ਬਤੌਰ ਲੇਖਕ ਦੂਸਰੀ ਫਿਲਮ ਹੋਵੇਗੀ, ਜਿਸ ਨੂੰ ਕਾਫ਼ੀ ਅਲਹਦਾ ਕੰਟੈਂਟ ਅਤੇ ਸੈੱਟਅੱਪ ਅਧੀਨ ਵਜ਼ੂਦ ਵਿੱਚ ਲਿਆਂਦਾ ਜਾ ਰਿਹਾ ਹੈ।

ਸਾਲ 2024 ਵਿੱਚ ਰਿਲੀਜ਼ ਹੋਈ 'ਰੋਜ਼ ਰੋਜ਼ੀ ਤੇ ਗੁਲਾਬ' ਤੋਂ ਬਾਅਦ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਦੁਆਰਾ ਅਪਣੇ ਉਕਤ ਘਰੇਲੂ ਹੋਮ ਪ੍ਰੋਡੋਕਸ਼ਨ ਡਾਇਮੰਡਸਟਾਰ ਵਰਲਡ-ਵਾਈਡ ਅਧੀਨ ਬਣਾਈ ਜਾਣ ਵਾਲੀ ਬੈਕ-ਟੂ-ਬੈਕ ਦੂਸਰੀ ਫਿਲਮ ਹੋਵੇਗੀ, ਜੋ ਉਨ੍ਹਾਂ ਦੀ ਇਹ ਪਹਿਲੀ ਅਜਿਹੀ ਫਿਲਮ ਹੋਵੇਗੀ, ਜਿਸ ਵਿੱਚ ਉਹ ਮਨੀਸ਼ ਭੱਟ ਦੀ ਨਿਰਦੇਸ਼ਨਾਂ ਹੇਠ ਕੰਮ ਕਰਨਗੇ।

ਹਾਲ ਹੀ ਦੇ ਸਮੇਂ ਵਿੱਚ ਕਈ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਨਿਰਦੇਸ਼ਕ ਮਨੀਸ਼ ਭੱਟ, ਜਿੰਨ੍ਹਾਂ ਦੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਪ੍ਰਗਟਾਵਾ ਕਰਵਾਉਣ ਵਾਲੀਆਂ ਇੰਨ੍ਹਾਂ ਫਿਲਮਾਂ ਵਿੱਚ 'ਚੌਬਰ', 'ਮੈਡਲ', 'ਜੇ ਜੱਟ ਵਿਗੜ ਗਿਆ' ਅਤੇ 'ਸੈਕਟਰ 17' ਆਦਿ ਸ਼ੁਮਾਰ ਰਹੀਆਂ ਹਨ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਪੰਜਾਬੀ ਵੈੱਬ ਸੀਰੀਜ਼ 'ਸ਼ਿਕਾਰੀ' ਭਾਗ 1 ਅਤੇ 2 ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਹੈ। ਬਤੌਰ ਸਿਨੇਮਾਟੋਗ੍ਰਾਫ਼ਰ ਅਪਣੇ ਸਿਨੇਮਾ ਕਰੀਅਰ ਦਾ ਅਗਾਜ਼ ਕਰਨ ਵਾਲੇ ਮਨੀਸ਼ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਨੂੰ ਕੈਮਰਾਬੱਧ ਕਰ ਚੁੱਕੇ ਹਨ, ਜਿੰਨ੍ਹਾਂ ਹਿਮੇਸ਼ ਰੇਸ਼ਮੀਆ ਦੀਆਂ 'ਤੇਰਾ ਸਰੂਰ' ਅਤੇ 'ਦਿ ਐਕਸਪੋਜ' ਤੋਂ ਇਲਾਵਾ 'ਅਕਸਰ 2', 'ਬਿੱਟੂ ਬੋਸ', 'ਵੋਦਕਾ ਡਾਇਰੀਜ਼', 'ਫਿਰ ਸੇ' ਵੀ ਸ਼ਾਮਿਲ ਰਹੀਆਂ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.