ਦੀਵਾਲੀ ਮੌਕੇ ਮੰਦੀ ਕਾਰਨ ਉਤਰੇ ਦੁਕਾਨਦਾਰਾਂ ਦਾ ਚਹਿਰੇ, ਵੇਖੋ ਵੀਡੀਓ - ਆਨਲਾਈਨ ਖ਼ਰੀਦਦਾਰੀ
🎬 Watch Now: Feature Video
ਚੰਡੀਗੜ੍ਹ: ਦੀਵਿਆਂ ਦੇ ਤਿਉਹਾਰ ਦੀਵਾਲੀ ਨੂੰ ਲੈ ਕੇ ਚੰਡੀਗੜ੍ਹ ਸ਼ਹਿਰ ਦੀਆਂ ਦੁਕਾਨਾਂ ਨੂੰ ਕਾਫ਼ੀ ਸਜਾਇਆ ਗਿਆ ਹੈ, ਪਰ ਇਸ ਵਾਰ ਬਜ਼ਾਰਾਂ ਚੋਂ ਰੌਣਕਾਂ ਗ਼ਾਇਬ ਹਨ। ਇਸ ਵਾਰ ਦੀਵਾਲੀ ਮੌਕੇ ਮੰਦੀ ਦੀ ਮਾਰ ਅਤੇ ਮਹਿੰਗਾਈ ਕਾਰਨ ਦੁਕਾਨਦਾਰ ਬੇਹਦ ਨਿਰਾਸ਼ ਹਨ। ਕਿਉਂਕਿ, ਇਸ ਵਾਰ ਖ਼ਰੀਦਦਾਰੀ ਕਰਨ ਲਈ ਦੁਕਾਨਾਂ 'ਤੇ ਆਉਣ ਵਾਲੇ ਗਾਹਕਾਂ ਦੀ ਗਿਣਤੀ ਘੱਟ ਗਈ ਹੈ। ਦੁਕਾਨਦਾਰ ਇਸ ਮੰਦੀ ਦਾ ਕਾਰਨ ਮੋਦੀ ਸਰਕਾਰ ਵੱਲੋਂ ਲਗਾਈ ਗਈ, ਜੀਐਸਟੀ ਅਤੇ ਨੋਟਬੰਦੀ ਦੱਸ ਰਹੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਮੰਦੀ ਦੇ ਕਾਰਨ ਉਨ੍ਹਾਂ ਨੂੰ ਦੁਕਾਨਾਂ ਦੇ ਕਿਰਾਏ ਕੱਢਣੇ ਵੀ ਮੁਸ਼ਕਿਲ ਹੋ ਰਹੇ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ 'ਤੇ ਉਨ੍ਹਾਂ ਨੂੰ ਇਸ ਵਾਰ ਵਧੀਆ ਕਮਾਈ ਦੀ ਉਮੀਦ ਸੀ, ਪਰ ਅਜੇ ਤੱਕ ਉਨ੍ਹਾਂ ਦਾ 20 ਫ਼ੀਸਦੀ ਸਮਾਨ ਵੀ ਨਹੀਂ ਵਿੱਕ ਸਕੀਆ ਹੈ। ਇਸ ਵਾਰ ਜ਼ਿਆਦਾਤਰ ਖ਼ਰੀਦਦਾਰੀ ਆਨਲਾਈਨ ਹੋਣ ਕਾਰਨ ਦੁਕਾਨਦਾਰਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।