ਦੁਕਾਨਦਾਰ ਨੇ ਲੁਕਾਇਆ ਐਨਆਰਆਈ ਔਰਤ ਦਾ ਖ਼ਰੀਦਿਆ ਸਮਾਨ, ਮਾਮਲਾ ਦਰਜ - ਦੁਕਾਨਦਾਰ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6187102-thumbnail-3x2-jld.jpg)
ਬੀਤੀ ਰਾਤ ਜੰਲਧਰ ਦੇ ਸੈਦਾਂ ਗੇਟ ਦੀ ਦੁਕਾਨ 'ਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇੱਕ ਕੱਪੜੇ ਦੀ ਦੁਕਾਨ 'ਤੇ ਪੁੱਜੀ ਐਨਆਰਆਈ ਮਹਿਲਾ ਆਪਣੀ ਸ਼ਾਪਿੰਗ ਦਾ ਸਾਰਾ ਸਾਮਾਨ ਦੁਕਾਨ 'ਤੇ ਹੀ ਭੁੱਲ ਗਈ। ਇਸ ਤੋਂ ਬਾਅਦ ਜਦੋਂ ਐਨਆਰਆਈ ਔਰਤ ਐਸ.ਡੀ ਅਰੋੜਾ ਦੀ ਦੁਕਾਨ 'ਚੋਂ ਸਮਾਨ ਖ਼ਰੀਦ ਕਰਕੇ ਵਾਪਿਸ ਘਰ ਪਰਤੀ ਤਾਂ ਉਸ ਨੂੰ ਯਾਦ ਆਇਆ ਕਿ ਉਹ ਆਪਣਾ ਸਮਾਨ ਦੁਕਾਨ 'ਚ ਹੀ ਭੁੱਲ ਗਈ ਹੈ। ਜਦੋਂ ਉਹ ਮੁੁੜ ਆਪਣਾ ਸਮਾਨ ਦੁਕਾਨ 'ਚ ਵਾਪਿਸ ਲੈਣ ਗਈ ਤੇ ਦੁਕਾਨਦਾਰ ਨੂੰ ਪੁੱਛਿਆ ਤਾਂ ਦੁਕਾਨਦਾਰ ਨੇ ਸਾਫ਼ ਹੀ ਕਹਿ ਦਿੱਤਾ ਕਿ ਉਨ੍ਹਾਂ ਦਾ ਇੱਥੇ ਕੋਈ ਸਮਾਨ ਨਹੀਂ ਹੈ। ਜਦੋਂ ਪੁਲਿਸ ਨੇ ਉਸ ਦੁਕਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦਾ ਸਾਰਾ ਸਮਾਨ ਉੱਥੇ ਹੀ ਸੀ। ਪੁਲਿਸ ਨੇ ਮਾਮਲੇ ਦੀ ਕਾਰਵਾਈ ਕਰਦਿਆਂ ਕਿਹਾ ਕਿ ਮੌਕੇ 'ਤੇ ਦੁਕਾਨਦਾਰ ਫ਼ਰਾਰ ਹੈ, ਤੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।