2022 ਦੀਆਂ ਚੋਣਾਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਸਰਗਰਮ - ਕਈ ਮਹਿਲਾਵਾਂ ਇਸਤਰੀ ਵਿੰਗ ਦੇ ਵਿੱਚ ਸ਼ਾਮਲ
🎬 Watch Now: Feature Video
ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਇਕ ਮੀਟਿੰਗ ਮੰਡੀ ਗੋਬਿੰਦਗੜ ਵਿਖੇ ਹੋਈ। ਇਸ ਮੀਟਿੰਗ ਵਿੱਚ ਜਿਥੇ 2022 ਦੀਆਂ ਚੋਣਾਂ ਨੂੰ ਲੈ ਕੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਦੌਰਾਨ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਵਿੱਚ ਵਿਸਥਾਰ ਵੀ ਕੀਤਾ ਗਿਆ। ਇਸਤਰੀ ਵਿੰਗ ਦੀ ਮੀਟਿੰਗ ਦੌਰਾਨ ਕਈ ਮਹਿਲਾਵਾਂ ਇਸਤਰੀ ਵਿੰਗ ਦੇ ਵਿੱਚ ਸ਼ਾਮਲ ਵੀ ਹੋਈਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਇਸਤਰੀ ਅਕਾਲੀ ਦਲ ਦੀ ਆਗੂ ਪਿੰਕੀ ਰਾਣੀ ਨੇ ਇਸਤਰੀ ਅਕਾਲੀ ਦਲ ਸਰਕਲ ਮੰਡੀ ਗੌਬਿੰਦਗੜ ਦੀ ਪ੍ਰਧਾਨ ਰੁਪਿੰਦਰ ਕੌਰ ਗੁਰੂ ਕੀ ਨਗਰੀ ਦੀ ਅਗਵਾਈ ਵਿੱਚ ਮਹਿਲਾਵਾਂ ਦੀ ਵਾਰਡ ਪੱਧਰ ‘ਤੇ 21 ਮੈਂਬਰੀ ਕਮੇਟੀ ਦਾ ਐਲਾਨ ਕੀਤਾ।