ਬਾਗੀ ਬਸਪਾ ਵਰਕਰਾਂ ਨੇ ਮੌਜੂਦ ਬਸਪਾ ਪ੍ਰਧਾਨ ਦਾ ਸਾੜਿਆ ਪੁਤਲਾ - Missionary BSP
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13350958-65-13350958-1634178319349.jpg)
ਹੁਸ਼ਿਆਰਪੁਰ: ਪੰਜਾਬ ਵਿੱਚ ਅਕਾਲੀ ਦਲ (Akali Dal) ਅਤੇ ਬਸਪਾ ਦਾ ਸਮਝੌਤਾ ਨਹੀਂ ਹੋਇਆ ਬਲਕਿ ਇੱਕ ਵੱਡਾ ਸੌਦਾ ਹੋਇਆ ਹੈ ਜਿਸ ਨੂੰ ਬਸਪਾ ਦੇ ਮਿਸ਼ਨਰੀ ਵਰਕਰ ਕਦੀ ਵੀ ਸਹਿਣ ਨਹੀਂ ਕਰਨਗੇ, ਇਹ ਕਹਿਣਾ ਹੈ ਪੰਜਾਬ ਬਸਪਾ ਦੇ ਸਾਬਕਾ ਪ੍ਰਧਾਨ ਰਛਪਾਲ ਰਾਜੂ (Former Punjab BSP president Rachpal Raju) ਦਾ, ਜਿਨ੍ਹਾਂ ਨੇ ਗੜ੍ਹਸ਼ੰਕਰ ਵਿਖੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਪੁਤਲਾ ਸਾੜ੍ਹ ਕੇ ਰੋਸ ਪ੍ਰਗਟ ਕੀਤੇ। ਉਨ੍ਹਾਂ ਬਸਪਾ ਪ੍ਰਧਾਨ ‘ਤੇ ਇਲਜ਼ਾਮ ਲਗਏ ਹਨ ਕਿ ਉਹ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਮਿਸ਼ਨ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦਾ ਸੌਦਾ ਕਰਕੇ ਦੁਆਬੇ ਦੇ ਦਲਿਤਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀਆਂ ਅਤੇ ਨਸ਼ੇ ਦੇ ਵਪਾਰੀਆਂ ਨਾਲ ਕੀਤੀ ਸੌਦੇ ਬਾਜੀ ਨੂੰ ਮਿਸ਼ਨਰੀ ਬਸਪਾ (Missionary BSP) ਵਰਕਰ ਕਦੀ ਵੀ ਸਹਿਣ ਨਹੀਂ ਕਰਨਗੇ।