ਗਣਤੰਤਰ ਦਿਵਸ ਮੌਕੇ ਜ਼ੀਰਾ 'ਚ SDM ਵੱਲੋਂ ਤਿਰੰਗਾ ਲਹਿਰਾਇਆ - ਐੱਸ.ਡੀ.ਐਮ ਸੂਬਾ ਸਿੰਘ
🎬 Watch Now: Feature Video
ਫ਼ਿਰੋਜ਼ਪੁਰ: ਜ਼ੀਰਾ ਵਿੱਚ ਗਣਤੰਤਰ ਦਿਵਸ ਮੌਕੇ ਐੱਸ.ਡੀ.ਐਮ ਸੂਬਾ ਸਿੰਘ ਵੱਲੋਂ ਤਿਰੰਗਾ ਫਹਿਰਾਇਆ ਗਿਆ। ਇਸ ਉਪਰੰਤ ਰਾਸ਼ਟਰੀ ਗਾਨ ਗਾਇਆ ਗਿਆ ਤੇ ਉਨ੍ਹਾਂ ਨੂੰ ਪੁਲਿਸ ਵਿਭਾਗ, ਜੀਓਜੀ, ਸਕੂਲੀ ਬੱਚੇ ਤੇ ਐੱਨਸੀਸੀ ਕੈਡੇਟਸ ਵੱਲੋਂ ਸਲਾਮੀ ਵੀ ਦਿੱਤੀ ਗਈ। ਇਸ ਮੌਕੇ ਕੋਵਿਡ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸਕੂਲੀ ਬੱਚਿਆਂ ਵੱਲੋਂ ਕੋਈ ਵੀ ਰੰਗਾ ਰੰਗ ਪ੍ਰੋਗਰਾਮ ਨਹੀਂ ਕੀਤੇ ਗਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅਲੱਗ-ਅਲੱਗ ਕਾਨੂੰਨਾਂ ਨੂੰ ਇਕੱਠਾ ਕਰਕੇ ਇਕ ਸੰਵਿਧਾਨ ਬਣਾਇਆ ਗਿਆ, ਜਿਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਪੂਰੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ।